ਲਗਾਤਾਰ ਪੈ ਰਹੀ ਧੁੰਦ ਕਾਰਨ ਵੈਲਿੰਗਟਨ ਵਿੱਚ ਲਗਾਤਾਰ ਤੀਜੇ ਦਿਨ ਦਰਜਨਾਂ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਵੈਲਿੰਗਟਨ ਹਵਾਈ ਅੱਡੇ ਦੇ ਬੁਲਾਰੇ ਨੇ ਇੱਕ ਬਿਆਨ ‘ਚ ਕਿਹਾ ਕਿ ਵੀਰਵਾਰ ਸਵੇਰ ਤੱਕ ਲਗਭਗ 30 ਘਰੇਲੂ arrivals ਅਤੇ departures ਉਡਾਣਾਂ ਰੱਦ ਕਰ ਦਿੱਤੀਆਂ ਹਨ। ਬੁਲਾਰੇ ਨੇ ਕਿਹਾ ਕਿ ਉਡਾਣਾਂ ਮੁੜ ਕਦੋਂ ਸ਼ੁਰੂ ਹੋਣਗੀਆਂ, ਇਹ “ਭਵਿੱਖਬਾਣੀ ਕਰਨਾ ਮੁਸ਼ਕਿਲ” ਹੈ। ਖਰਾਬ visibility ਮੰਗਲਵਾਰ ਦੁਪਹਿਰ ਤੋਂ ਪੂਰੇ ਨੈੱਟਵਰਕ ਵਿੱਚ ਦੇਰੀ ਅਤੇ ਉਡਾਣਾਂ ਰੱਦ ਕਰਨ ਦਾ ਕਾਰਨ ਬਣ ਰਹੀ ਹੈ।
ਬੁੱਧਵਾਰ ਸਵੇਰੇ ਵੀ ਅਧਕਾਰੀਆਂ ਨੂੰ ਕਈ ਜਹਾਜ਼ਾਂ ਨੂੰ ਪਾਲਮਰਸਟਨ ਨਾਰਥ ਵੱਲ ਮੋੜਨ ਲਈ ਮਜਬੂਰ ਹੋਣਾ ਪਿਆ ਸੀ। ਲੋਕਾਂ ਨੂੰ ਵੀਰਵਾਰ ਨੂੰ ਯਾਤਰਾ ਕਰਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਆਪਣੀ ਏਅਰਲਾਈਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ। ਰੱਦ ਅਤੇ ਦੇਰੀ ਵਾਲੀਆਂ ਉਡਾਣਾਂ ਬਾਰੇ ਹੋਰ ਜਾਣਕਾਰੀ ਵੇਲਿੰਗਟਨ ਹਵਾਈ ਅੱਡੇ ਦੀ ਵੈੱਬਸਾਈਟ ‘ਤੇ ਦੇਖੀ ਜਾ ਸਕਦੀ ਹੈ।