ਲਾਸ ਏਂਜਲਸ ਦੇ ਡੌਲਬੀ ਥੀਏਟਰ ਵਿੱਚ 94ਵਾਂ ਆਸਕਰ ਐਵਾਰਡ ਸਮਾਰੋਹ ਆਯੋਜਿਤ ਕੀਤਾ ਗਿਆ ਹੈ। ਇਸ ਦੌਰਾਨ ਸਟੇਜ ‘ਤੇ ਆਏ ਕ੍ਰਿਸ ਰੌਕ ਨੇ ਅਦਾਕਾਰ ਵਿਲ ਸਮਿਥ ਦੀ ਪਤਨੀ ਜਾਡਾ ਪਿੰਕੇਟ ਸਮਿਥ ਦਾ ਮਜ਼ਾਕ ਉਡਾਇਆ। ਜਿਸ ਤੋਂ ਬਾਅਦ ਵਿਲ ਆਪਣੀ ਸੀਟ ਤੋਂ ਉੱਠ ਕੇ ਸਟੇਜ ‘ਤੇ ਗਿਆ ਅਤੇ ਕ੍ਰਿਸ ਨੂੰ ਜ਼ੋਰਦਾਰ ਥੱਪੜ ਮਾਰਿਆ। ਵਿਲ ਰੌਕ ਨੂੰ ਚੇਤਾਵਨੀ ਦਿੰਦਾ ਹੈ ਕਿ ਕਦੇ ਵੀ ਮੇਰੀ ਪਤਨੀ ਦਾ ਨਾਂ ਆਪਣੀ ਜ਼ੁਬਾਨ ‘ਤੇ ਨਾ ਲਿਆਉਣਾ।
ਦਰਅਸਲ, ਕ੍ਰਿਸ ਰੌਕ ਨੇ ਵਿਲ ਸਮਿਥ ਦੀ ਪਤਨੀ ਅਦਾਕਾਰਾ-ਗਾਇਕ ਜਾਡਾ ਪਿੰਕੇਟ ਸਮਿਥ ਦੇ ਗੰਜੇਪਣ ਦਾ ਮਜ਼ਾਕ ਉਡਾਇਆ ਸੀ। ਕ੍ਰਿਸ ਰੌਕ ਇੱਕ ਅਮਰੀਕੀ ਕਾਮੇਡੀਅਨ ਹੈ। ਇਸ ਸਮਾਗਮ ਵਿੱਚ ਯੂਕਰੇਨ ਦੇ ਸਮਰਥਨ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਦੇ ਨਾਲ ਹੀ ਅਪੀਲ ਕੀਤੀ ਗਈ ਕਿ ਜੋ ਲੋਕ ਮਦਦ ਕਰਨ ਦੇ ਸਮਰੱਥ ਹਨ, ਉਹ ਅੱਗੇ ਆਉਣ ਅਤੇ ਯੂਕਰੇਨ ਦਾ ਸਮਰਥਨ ਕਰਨ।