ਪੰਜਾਬ ਵਿੱਚ ‘ਆਪ’ ਸਰਕਾਰ ਦੇ ਸੱਤਾ ਸੰਭਾਲਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਬੀਤੇ ਦਿਨ CM ਮਾਨ ਵੱਲੋਂ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਸੀ। ਭਗਵੰਤ ਮਾਨ ਨੇ ਐਲਾਨ ਕਰਦਿਆਂ ਕਿਹਾ ਕਿ ਵਿਧਾਇਕ ਭਾਵੇਂ 2 ਵਾਰ ਜਿੱਤੇ ਜਾਂ 7 ਵਾਰ ਜਿੱਤੇ ਪਰ ਉਸ ਨੂੰ ਪੈਨਸ਼ਨ ਸਿਰਫ ਇਕ ਟਰਮ ਦੀ ਹੀ ਮਿਲੇਗੀ। ਪਰ ਪੰਜਾਬ ਵਿੱਚ ਇਸ ਫੈਸਲੇ ਤੋਂ ਬਾਅਦ ਕੁੱਝ ਵਿਧਾਇਕ ਇਸ ਦਾ ਵਿਰੋਧ ਕਰ ਰਹੇ ਹਨ । ਇਸ ਦਾ ਵਿਰੋਧ ਕਰਨ ਵਾਲਿਆਂ ਨੂੰ CM ਭਗਵੰਤ ਮਾਨ ਵੱਲੋਂ ਕਰਾਰਾ ਜਵਾਬ ਦਿੱਤਾ ਗਿਆ ਹੈ ।
CM ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕੋਈ ਕਾਰਡ ਭੇਜ ਕੇ ਨਹੀਂ ਸੱਦਿਆ ਸੀ ਕਿ MLA ਬਣੋ, ਕੋਈ ਹੋਰ ਕੰਮ ਕਰ ਲਓ । ਮਾਨ ਨੇ ਕਿਹਾ ਕਿ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਦੇ ਫ਼ੈਸਲੇ ਨਾਲ ਪੂਰੇ ਦੇਸ਼ ਵਿੱਚ ਡਿਬੇਟ ਚੱਲ ਰਹੀ ਹੈ। ਪੰਜਾਬ ਵਿੱਚ 8 ਤੋਂ 9 ਪੈਨਸ਼ਨਾਂ ਲਈਆਂ ਜਾ ਰਹੀਆਂ ਸਨ । ਫੈਮਿਲੀ ਨੂੰ ਵੀ ਪੈਂਸ਼ਨ ਮਿਲ ਰਹੀ ਹੈ। ਇਲਾਜ, ਰੇਲ ਅਤੇ ਹਵਾਈ ਜਹਾਜ਼ ਦੀ ਯਾਤਰਾ ਮੁਫ਼ਤ ਮਿਲ ਰਹੀ ਹੈ। ਇਸ ਲਈ ਸਰਕਾਰੀ ਖਜਾਨੇ ਨੂੰ ਜੋ ਜੰਜੀਰਾਂ ਪਾਈਆਂ ਨੇ, ਉਨ੍ਹਾਂ ਨੂੰ ਖੋਲ੍ਹਣਾ ਹੈ। ਇਸਦੇ ਬਾਅਦ ਇਸਨੂੰ ਜਨਤਾ ਲਈ ਖੋਲ੍ਹਣਾ ਹੈ।