ਬਲੇਨਹਾਈਮ ਵਿੱਚ ਇੱਕ ਛੋਟੇ ਜਹਾਜ਼ ਦੇ ਕਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬਲੇਨਹਾਈਮ ਵਿੱਚ ਇੱਕ ਛੋਟਾ ਹਵਾਈ ਜਹਾਜ਼ ਇੰਜਣ ਦੀ ਖਰਾਬੀ ਤੋਂ ਬਾਅਦ ਕਰੈਸ਼ ਹੋ ਗਿਆ ਹੈ। ਮਾਰਲਬਰੋ ਐਰੋ ਕਲੱਬ ਦੇ ਪ੍ਰਧਾਨ ਨੇ ਜਹਾਜ਼ ਕਰੈਸ਼ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੰਭਵ ਤੌਰ ‘ਤੇ “ਇੰਜਣ ਦੀ ਅਸਫਲਤਾ ਦਾ ਨਤੀਜਾ” ਸੀ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਜਹਾਜ਼ ਇੱਕ ਮਾਈਕ੍ਰੋਲਾਈਟ ਹੈ ਜਿਸ ਵਿੱਚ ਦੋ ਲੋਕ ਸਵਾਰ ਸਨ। ਪੁਲਿਸ ਵੀ ਹਾਦਸੇ ਦੀ ਜਾਂਚ ਕਰ ਰਹੀ ਹੈ।