[gtranslate]

ਅੱਜ CM ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਵੰਡਿਆ ਜਾਵੇਗਾ 1 ਅਰਬ ਦਾ ਮੁਆਵਜ਼ਾ

today cm bhagwant mann will

ਪੰਜਾਬ ਦੇ ਮੁੱਖ ਮੰਤਰੀ ਬਣਨ ਮਗਰੋਂ CM ਭਗਵੰਤ ਮਾਨ ਦਾ ਪਹਿਲਾ ਜਨਤਕ ਪ੍ਰੋਗਰਾਮ ਅੱਜ ਮਾਨਸਾ ‘ਚ ਹੋਵੇਗਾ। ਉਹ ਇੱਥੇ ਸਿਰਸਾ ਰੋਡ ’ਤੇ ਸਥਿਤ ਨਵੀਂ ਅਨਾਜ ਮੰਡੀ ਵਿੱਚ ਕਿਸਾਨਾਂ ਨੂੰ 1 ਅਰਬ ਤੋਂ ਵੱਧ ਦਾ ਮੁਆਵਜ਼ਾ ਵੰਡਣਗੇ। ਪਿਛਲੇ ਸਾਲ ਕਿਸਾਨਾਂ ਦੀ ਨਰਮੇ ਦੀ ਫਸਲ ਗੁਲਾਬੀ ਸੁੰਡੀ ਕਾਰਨ ਖਰਾਬ ਹੋ ਗਈ ਸੀ। ਗੁਲਾਬੀ ਸੁੰਡੀ ਕਾਰਨ ਹੋਏ ਨੁਕਸਾਨ ਦੇ ਬਦਲੇ ਸੀ.ਐਮ ਮਾਨ ਨੇ 1 ਅਰਬ 1 ਕਰੋੜ 39 ਲੱਖ 45 ਹਜ਼ਾਰ 87 ਰੁਪਏ ਦੇ ਮੁਆਵਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮੁਆਵਜ਼ਾ ਸਿਰਫ਼ ਮਾਨਸਾ ਜ਼ਿਲ੍ਹੇ ਨੂੰ ਮਿਲਿਆ ਹੈ। ਇਸ ਵਿੱਚ ਸਾਢੇ 7 ਕਰੋੜ ਤੋਂ ਵੱਧ ਦੀ ਰਕਮ ਨਰਮਾ ਚੁੱਗਣ ਵਾਲੇ ਮਜ਼ਦੂਰਾਂ ਸੀ ਹੈ। ਬਾਕੀ ਪੈਸਾ ਕਿਸਾਨਾਂ ਨੂੰ ਜਾਵੇਗਾ।

ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਮਾਨਸਾ ਵਿੱਚ ਮੁਆਵਜ਼ੇ ਲਈ ਧਰਨਾ ਦੇ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਉਹ ਧਰਨਾ ਖਤਮ ਨਹੀਂ ਕਰਨਗੇ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਗਰੁੱਪ ਨੇ ਕੁੱਝ ਦਿਨ ਪਹਿਲਾਂ ਮੁਆਵਜ਼ੇ ਦਾ ਐਲਾਨ ਹੁੰਦਿਆਂ ਹੀ ਹੜਤਾਲ ਖ਼ਤਮ ਕਰ ਦਿੱਤੀ ਸੀ।

Leave a Reply

Your email address will not be published. Required fields are marked *