ਆਕਲੈਂਡ ਦੇ ਗਲੇਨ ਇਨਸ (Glen Innes) ਵਿੱਚ ਅੱਜ ਸਵੇਰੇ ਇੱਕ ਰਿਹਾਇਸ ‘ਤੇ ਹੋਈ ਗੋਲੀਬਾਰੀ ਵਿੱਚ ਛੇ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਸਵੇਰੇ 2.55 ਵਜੇ ਦੇ ਕਰੀਬ “ਅਪਰਾਧੀਆਂ ਨੇ ਹੀਦਰਬੈਂਕ ਸਟ੍ਰੀਟ ਦੇ ਇੱਕ ਪਤੇ ‘ਤੇ ਪਹੁੰਚ ਕੀਤੀ ਹੈ ਜਿੱਥੇ ਕਈ ਸ਼ਾਟਗਨ ਰਾਉਂਡ ਛੱਡੇ ਗਏ ਹਨ।” ਨਤੀਜੇ ਵਜੋਂ ਛੇ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਪੰਜ ਨੂੰ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ ਹੈ। ਦੋ ਲੋਕਾਂ ਦੀ ਹਾਲਤ ਗੰਭੀਰ ਹੈ, ਜਦਕਿ ਬਾਕੀਆਂ ਦੀ ਹਾਲਤ ਸਥਿਰ ਹੈ।
ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗਲੀ ਦੇ ਇੱਕ ਵਸਨੀਕ ਨੇ ਕਿਹਾ ਕਿ ਉਹ ਗੋਲੀਬਾਰੀ ਤੋਂ “ਹੈਰਾਨ” ਸੀ ਅਤੇ ਇਹ ਆਮ ਤੌਰ ‘ਤੇ ਸ਼ਾਂਤ ਗਲੀ ਲਈ ਇੱਕ ਬਹੁਤ ਹੀ ਅਸਾਧਾਰਨ ਘਟਨਾ ਹੈ। ਪੁਲਿਸ ਦਾ ਕਹਿਣਾ ਹੈ ਕਿ Glen Innes ਦੇ ਵਸਨੀਕ ਆਉਣ ਵਾਲੇ ਦਿਨਾਂ ਵਿੱਚ ਇੱਥੇ ਪੁਲਿਸ ਮੌਜੂਦਗੀ ਨੂੰ ਵੇਖਣਗੇ।