ਸਹੁੰ ਚੁੱਕ ਸਮਾਗਮ ਦੇ 2 ਦਿਨ ਬਾਅਦ ਪੰਜਾਬ ਸਰਕਾਰ ਨੇ ਆਪਣੇ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਸਭ ਤੋਂ ਅਹਿਮ ਗ੍ਰਹਿ ਤੇ ਟੈਕਸ ਤੇ ਆਬਕਾਰੀ ਮੰਤਰਾਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਰਹੇਗਾ। ਹਰਪਾਲ ਚੀਮਾ ਨੂੰ ਪੰਜਾਬ ਦਾ ਨਵਾਂ ਵਿੱਤ ਮੰਤਰੀ ਬਣਾਇਆ ਗਿਆ ਹੈ। ਸਭ ਤੋਂ ਚੁਣੌਤੀ ਵਾਲਾ ਸਿੱਖਿਆ ਵਿਭਾਗ ਗੁਰਮੀਤ ਸਿੰਘ ਮੀਤ ਹੇਅਰ ਨੂੰ ਦਿੱਤਾ ਗਿਆ ਹੈ ਤੇ ਹਰਜੋਤ ਬੈਂਸ ਨੂੰ ਸੈਰ-ਸਪਾਟਾ ਮੰਤਰੀ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਵਿਜੇ ਸਿੰਗਲਾ ਨੂੰ ਸਿਹਤ ਵਿਭਾਗ ਦਿੱਤਾ ਗਿਆ ਹੈ। ਡਾ: ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਹੋਣਗੇ। ਹਰਭਜਨ ਸਿੰਘ ਬਿਜਲੀ ਮੰਤਰੀ ਹੋਣਗੇ। ਖੁਰਾਕ ਤੇ ਸਪਲਾਈ ਵਿਭਾਗ ਲਾਲ ਚੰਦ ਕੋਲ ਹੋਵੇਗਾ। ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਹੋਣਗੇ। ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਹੋਣਗੇ। ਬ੍ਰਹਮ ਸ਼ੰਕਰ ਕੋਲ ਪਾਣੀ ਦੇ ਨਾਲ-ਨਾਲ ਆਫ਼ਤ ਮੰਤਰਾਲਾ ਵੀ ਹੋਵੇਗਾ।