ਮੋਟਾਪਾ ਵੀ ਇੱਕ ਤਰ੍ਹਾਂ ਦੀ ਬੀਮਾਰੀ ਹੈ, ਜਿਸ ਦਾ ਸਾਹਮਣਾ ਕਰਨ ਵਾਲਿਆਂ ਨੂੰ ਅਕਸਰ ਹੋਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਭਾਰ ਘਟਾਉਣਾ ਇਕ ਤਰ੍ਹਾਂ ਦੀ ਚੁਣੌਤੀ ਹੈ। ਭਾਰ ਘਟਾਉਣ ਦੇ ਨਾਲ-ਨਾਲ ਕਈ ਵਾਰ ਵਜ਼ਨ ਵਧਾਉਣਾ ਵੀ ਚੁਣੌਤੀ ਮੰਨਿਆ ਜਾਂਦਾ ਹੈ। ਕਈ ਲੋਕਾਂ ਲਈ ਭਾਰ ਵਧਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਪਤਲੇਪਣ ਤੋਂ ਪਰੇਸ਼ਾਨ ਲੋਕਾਂ ਦਾ ਮਜ਼ਾਕ ਵੀ ਉਡਾਇਆ ਜਾਂਦਾ ਹੈ, ਇੱਥੋਂ ਤੱਕ ਉਨ੍ਹਾਂ ਕੁਪੋਸ਼ਣ ਤੋਂ ਪੀੜਤ ਦੱਸਿਆ ਜਾਂਦਾ ਹੈ। ਵੈਸੇ ਪਤਲੇਪਨ ਤੋਂ ਛੁਟਕਾਰਾ ਪਾਉਣ ਵਾਲਿਆਂ ਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਸਿਹਤਮੰਦ ਚਰਬੀ ਅਤੇ ਪੋਸ਼ਣ ਨਾਲ ਭਰਪੂਰ ਹੋਣ।
ਅਜਿਹੇ ਲੋਕ ਪੌਸ਼ਟਿਕ ਦਲੀਆ ਖਾ ਕੇ ਆਪਣੀ ਸਿਹਤ ਨੂੰ ਸੁਧਾਰ ਸਕਦੇ ਹਨ। ਦਲੀਆ, ਜੇਕਰ ਸਹੀ ਤਰੀਕੇ ਨਾਲ ਅਤੇ ਸੀਮਤ ਮਾਤਰਾ ਵਿੱਚ ਖਾਧਾ ਜਾਵੇ ਤਾਂ ਇਹ ਬਹੁਤ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਇਸ ਲੇਖ ਵਿੱਚ ਅਸੀਂ ਤੁਹਾਨੂੰ ਸਿਹਤਮੰਦ ਦਲੀਆ ਬਣਾਉਣ ਦੇ ਚਾਰ ਤਰੀਕਿਆਂ ਬਾਰੇ ਦੱਸਾਂਗੇ। ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਪਤਲੇਪਨ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਦਾਲ ਅਤੇ ਦਲੀਆ
ਦਲੀਏ ਨੂੰ ਕੁਦਰਤੀ ਤੌਰ ‘ਤੇ ਭਾਰ ਵਧਾਉਣ ਲਈ ਸਭ ਤੋਂ ਵਧੀਆ ਵਿਕਲਪਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮਾਹਿਰਾਂ ਦੇ ਅਨੁਸਾਰ ਜੇਕਰ ਤੁਸੀਂ ਦਲੀਆ ਅਤੇ ਦਾਲ ਦੀ ਖਿਚੜੀ ਬਣਾ ਕੇ ਨਿਯਮਿਤ ਰੂਪ ਨਾਲ ਖਾਓ ਤਾਂ ਇਹ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਦਲੀਆ ਅਤੇ ਦਾਲ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਨੂੰ ਦੂਰ ਕਰਦੇ ਨੇ, ਇਸਦੇ ਨਾਲ ਹੀ ਆਇਰਨ ਅਤੇ ਵਿਟਾਮਿਨ ਵੀ ਉਪਲਬਧ ਹੋਣਗੇ। ਤੁਸੀਂ ਤੁੜ ਅਤੇ ਮੂੰਗੀ ਦੀ ਦਾਲ ਦੀ ਵਰਤੋਂ ਕਰ ਸਕਦੇ ਹੋ।
ਦਲੀਆ ਅਤੇ ਦੁੱਧ
ਜੇਕਰ ਤੁਸੀਂ ਦਲੀਆ ਅਤੇ ਦਾਲ ਦੀ ਖਿਚੜੀ ਖਾਣਾ ਪਸੰਦ ਨਹੀਂ ਕਰਦੇ ਤਾਂ ਇਸ ਦੀ ਬਜਾਏ ਦਲੀਆ ਅਤੇ ਦੁੱਧ ਦਾ ਸੇਵਨ ਕਰ ਸਕਦੇ ਹੋ। ਦੁੱਧ ਅਤੇ ਦਲੀਏ ਦਾ ਸੇਵਨ ਆਦਿ ਕਾਲ ਤੋਂ ਹੀ ਬਹੁਤ ਸਿਹਤਮੰਦ ਮੰਨਿਆ ਜਾਂਦਾ ਰਿਹਾ ਹੈ। ਇਸ ਦੇ ਲਈ ਦਲੀਏ ਨੂੰ ਘਿਓ ‘ਚ ਫ੍ਰਾਈ ਕਰਨ ਤੋਂ ਬਾਅਦ ਦੁੱਧ ਪਾ ਕੇ ਪਕਾਓ। ਇਸ ਵਿੱਚ ਚੀਨੀ ਮਿਲਾਓ, ਨਾਲ ਹੀ ਕਾਜੂ, ਬਦਾਮ ਅਤੇ ਹੋਰ ਸੁੱਕੇ ਮੇਵੇ ਵੀ ਮਿਲਾਏ ਜਾ ਸਕਦੇ ਹਨ।
ਵੈਜੀਟੇਬਲ ਦਲੀਆ
ਸਬਜ਼ੀਆਂ ਨੂੰ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਪੂਰਤੀ ਲਈ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਦਲੀਆ ਨੂੰ ਸਬਜ਼ੀਆਂ ਦੇ ਨਾਲ ਮਿਲਾ ਕੇ ਖਾਂਦੇ ਹੋ ਤਾਂ ਇਹ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗਾ। ਇਸ ਦੇ ਲਈ ਦਲੀਆ ਨੂੰ ਘਿਓ ‘ਚ ਭੁੰਨਣ ਤੋਂ ਬਾਅਦ ਇਸ ‘ਚ ਪਿਆਜ਼, ਟਮਾਟਰ, ਪਾਲਕ ਅਤੇ ਹੋਰ ਸਬਜ਼ੀਆਂ ਮਿਲਾ ਲਓ। ਇਸ ਨਮਕੀਨ ਦਲੀਆ ਨੂੰ ਕੁੱਝ ਦੇਰ ਪੱਕਣ ਦਿਓ ਅਤੇ ਫਿਰ ਸੇਵਨ ਕਰੋ। ਘਿਓ ਤੋਂ ਬਣੇ ਇਸ ਦਲੀਏ ਨਾਲ ਤੁਹਾਨੂੰ ਸਿਹਤਮੰਦ ਚਰਬੀ ਮਿਲੇਗੀ ਅਤੇ ਪੌਸ਼ਟਿਕ ਤੱਤਾਂ ਦੀ ਕਮੀ ਵੀ ਦੂਰ ਹੋ ਜਾਵੇਗੀ।
ਦਲੀਏ ਦਾ ਹਲਵਾ
ਅਕਸਰ ਲੋਕ ਸੂਜੀ ਦਾ ਹਲਵਾ ਖਾਂਦੇ ਹਨ ਪਰ ਦਲੀਏ ਦਾ ਹਲਵਾ ਵੀ ਸਵਾਦ ਬਣ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਹ ਸਵਾਦਿਸ਼ਟ ਹੋਣ ਦੇ ਨਾਲ-ਨਾਲ ਭਾਰ ਵਧਾਉਣ ‘ਚ ਵੀ ਕਾਰਗਰ ਹੈ। ਇਸ ਦੇ ਲਈ ਤੁਸੀਂ ਦਲੀਆ ਨੂੰ ਘਿਓ ‘ਚ ਭੁੰਨ ਕੇ ਉਸ ‘ਚ ਪਾਣੀ ਪਾਓ ਅਤੇ ਫਿਰ ਚੀਨੀ ਮਿਲਾ ਲਓ। ਜੇਕਰ ਤੁਸੀਂ ਸੁੱਕੇ ਮੇਵੇ ਖਾਣਾ ਪਸੰਦ ਕਰਦੇ ਹੋ ਤਾਂ ਇਸ ਵਿੱਚ ਕਾਜੂ, ਬਦਾਮ ਅਤੇ ਕਿਸ਼ਮਿਸ਼ ਨੂੰ ਸ਼ਾਮਿਲ ਕਰਨਾ ਨਾ ਭੁੱਲੋ। ਇਹ ਇੱਕ ਤਰ੍ਹਾਂ ਦਾ ਮਿੱਠਾ ਦਲੀਆ ਹੈ, ਜੋ ਤੁਹਾਨੂੰ ਬਹੁਤ ਪਸੰਦ ਆਵੇਗਾ।