ਨਾ ਗੱਡੀ, ਨਾ ਹੀ ਸਕਿਉਰਿਟੀ, ਸਾਈਕਲ ‘ਤੇ ਵਿਧਾਨ ਸਭਾ ਪਹੁੰਚਿਆ AAP ਦਾ ਇਹ MLA, ਕੁੱਝ ਦਿਨ ਪਹਿਲਾ ਵਿਧਾਇਕ ਦੀ ਤਨਖਾਹ ਵੀ ਛੱਡਣ ਦਾ ਕੀਤਾ ਸੀ ਐਲਾਨ ਅਸੀਂ ਗੱਲ ਕਰ ਰਹੇ ਹਾਂ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਜੋ ਸਾਈਕਲ ਤੇ ਨਾਭਾ ਤੋਂ ਚੰਡੀਗੜ੍ਹ ਵਿਧਾਨ ਸਭਾ ਪਹੁੰਚੇ ਹਨ। ਉਨ੍ਹਾਂ ਦੀ ਇਸ ਸਾਦਗੀ ਦੀ ਇਲਾਕੇ ਵਿੱਚ ਹੀ ਨਹੀਂ ਪੂਰੇ ਪੰਜਾਬ ਵਿੱਚ ਚਰਚਾ ਹੋ ਰਹੀ ਹੈ। ਉਨ੍ਹਾਂ ਨੇ ਨਾਭਾ ਤੋਂ ਚੱਲਣ ਤੋਂ ਪਹਿਲਾਂ ਕਿਹਾ ਕਿ ਚਲੋ ਸ਼ਹੀਦਾਂ ਦੀ ਸੋਚ ਦਾ ਪੰਜਾਬ ਸਿਰਜੀਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਅਸੀਂ ਮਿਲਜੁਲ ਕੇ ਕਰਨਾ ਹੈ। ਇਸ ਲਈ ਸਾਰੇ ਪੰਜਾਬ ਵਾਸੀਆਂ ਨੂੰ ਹੰਭਲਾ ਮਾਰਨਾ ਪੈਣਾ ਹੈ।
ਅੱਜ ਵਿਧਾਨ ਸਭਾ ਦਾ ਤਿੰਨ ਰੋਜ਼ਾ ਇਜਲਾਸ ਸ਼ੁਰੂ ਹੋਇਆ ਹੈ। ਆਮ ਆਦਮੀ ਪਾਰਟੀ ਵੱਲੋਂ ਵੱਡੀ ਜਿੱਤ ਤੋਂ ਬਾਅਦ ਇਹ ਪਹਿਲਾਂ ਸੈਸ਼ਨ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾ ਸਣੇ ਪੰਜਾਬ ਦੇ 117 ਵਿਧਾਇਕਾ ਨੇ ਅੱਜ ਸਹੁੰ ਚੁੱਕੀ ਹੈ। ਹਾਲਾਂਕਿ ਭਾਜਪਾ ਦੇ 2 ਵਿਧਾਇਕ ਅੱਜ ਨਹੀਂ ਪਹੁੰਚੇ ਸੀ।