[gtranslate]

ਬੰਬੀਹਾ ਗਰੁੱਪ ਨੇ ਲਈ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਜ਼ਿੰਮੇਵਾਰੀ, ਲਾਰੈਂਸ ਬਿਸ਼ਨੋਈ ਨੂੰ ਵੀ ਦਿੱਤੀ ਧਮਕੀ

bambiha group claimed responsibility

ਨਕੋਦਰ ਦੇ ਪਿੰਡ ਮੱਲ੍ਹੀਆਂ ਖੁਰਦ ਵਿਖੇ ਸੋਮਵਾਰ ਨੂੰ ਕਬੱਡੀ ਟੂਰਨਾਮੈਂਟ ਦੌਰਾਨ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕਾਂਡ ਸੰਬੰਧੀ ਦਵਿੰਦਰ ਬੰਬੀਹਾ ਗੈਂਗਸਟਰ ਗਰੁੱਪ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਦਵਿੰਦਰ ਬੰਬੀਹਾ ਗਰੁੱਪ ਨੇ ਜਿੱਥੇ ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲਈ ਹੈ, ਉਥੇ ਹੀ ਆਪਣੇ ਵਿਰੋਧੀ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਵੀ ਦਿੱਤੀ ਹੈ। ਦਵਿੰਦਰ ਬੰਬੀਹਾ ਨਾਂ ਦੀ ਫੇਸਬੁਕ ਆਈ.ਡੀ. ’ਤੇ ਲਿਖਿਆ ਗਿਆ ਹੈ। ਬੀਤੇ ਦਿਨੀਂ ਜਿਹੜਾ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ, ਉਸ ਦੀ ਜ਼ਿੰਮੇਵਾਰੀ ਕੌਸ਼ਰ ਚੌਧਰੀ ਗੁੜਗਾਓਂ, ਫਤਿਹ ਨਗਰੀ ਬੰਬੀਹਾ ਗਰੁੱਪ ਚੁੱਕ ਰਹੇ ਹਨ। ਇਹ ਕਬੱਡੀ ਖਿਡਾਰੀਆਂ ਨੂੰ ਜ਼ਬਰਦਸਤੀ ਨਸ਼ੇ ਦੇ ਟੀਕੇ ਲਗਾ ਕੇ ਖਿਡਾਉਂਦਾ ਸੀ ਤੇ ਉਨ੍ਹਾਂ ਨੂੰ ਧੱਕੇ ਨਾਲ ਖੇਡਣ ਲਈ ਮਜਬੂਰ ਕਰਦਾ ਸੀ। ਇਹ ਜੱਗੂ ਦਾ ਸਾਥੀ ਸੀ। ਇਸ ਨੂੰ ਸਮਝਾਇਆ ਵੀ ਸੀ ਪਰ ਇਹ ਨਹੀਂ ਹਟਿਆ। ਸਾਡਾ ਕਿਸੇ ਖਿਡਾਰੀ ਨਾਲ ਕੋਈ ਰੌਲਾ ਨਹੀਂ ਹੈ ਪਰ ਜੇ ਕੋਈ ਸਾਡੇ ਦੁਸ਼ਮਣ ਦਾ ਸਾਥ ਦੇਵੇਗਾ ਉਹਦਾ ਇਹੋ ਹਾਲ ਹੋਵੇਗਾ। ਜੱਗੂ ਨੇ ਆਪਣੀ ਪੋਸਟ ਵਿਚ ਮੰਨਿਆ ਵੀ ਹੈ ਕਿ ਇਹ ਉਸ ਦਾ ਭਰਾ ਸੀ ਉਹ ਕਬੱਡੀ ਨੂੰ ਪਰਮੋਟ ਕਰਦਾ ਹੈ। ਕਿਸੇ ਨੂੰ ਨਜਾਇਜ਼ ਕੁਝ ਨਹੀਂ ਕਿਹਾ ਗਿਆ। ਇਹ ਉਸ ਦਾ ਸਾਥੀ ਸੀ, ਇਸ ਲਈ ਮਾਰਿਆ ਗਿਆ। ਇਸ ਦੇ ਨਾਲ ਹੀ ਇਸ ਪੋਸਟ ਵਿਚ ਲਾਰੈਂਸ ਬਿਸ਼ਨੋਈ ਨੂੰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਹੈ।

bambiha group claimed responsibility

ਪੋਸਟ ‘ਚ ਅੱਗੇ ਲਿਖਿਆ ਹੈ ਕਿ ‘ਬਾਕੀ ਤੁਸੀਂ ਪੁੱਤ ਗ਼ਲਤ ਥਾਂ ਪੰਗਾ ਪਾ ਲਿਆ, ਮਾਫੀ ਨਹੀਂ ਮਿਲਣੀ, ਦੇਖੋ ਤੁਹਾਡਾ ਕੀ ਬਣਦਾ ਤੇ ਇੱਕ ਗੱਲ ਲਾਰੈਂਸ ਨੂੰ ਵੀ ਸਮਝਾ ਦਿੰਦੇ ਆਂ, ਤੁਹਾਡਾ ਹੀ ਬੰਦਾ ਮਾਰਿਆ ਤੇ ਤੁਸੀਂ ਹੀ ਜ਼ਿੰਮੇਵਾਰੀ ਚੁੱਕੀ ਜਾਂਦੇ। ਬੱਲੇ ਓਏ ਜਾਅਲੀ ਬਦਮਾਸ਼ੋ। ਤੁਸੀਂ ਦੇਖੋ ਤੁਹਾਡਾ ਬਣਦਾ ਕੀ ਆ, ਤੁਸੀਂ ਇਸ ਵਾਰ ਗ਼ਲਤ ਥਾਂ ਪੰਗਾ ਪਾ ਲਿਆ। ਇੰਤਜ਼ਾਰ ਕਰੋ ਤੇ ਦੇਖੋ।’ ਦੂਜੇ ਪਾਸੇ ਸੰਦੀਪ ਦੇ ਸਮਰਥਕਾਂ ਵਿੱਚ ਕਤਲ ਤੋਂ ਬਾਅਦ ਭਾਰੀ ਗੁੱਸਾ ਹੈ। ਬੁੱਧਵਾਰ ਨੂੰ ਸੰਦੀਪ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਨਕੋਦਰ ਵਿਖੇ ਵੀ ਧਰਨਾ ਲਾਇਆ। ਸਮਰਥਕ ਸੰਦੀਪ ਦਾ ਪੋਸਟਮਾਰਟਮ ਅਤੇ ਸਸਕਾਰ ਕਰਨ ਲਈ ਰਾਜ਼ੀ ਨਹੀਂ ਹੋਏ।

Leave a Reply

Your email address will not be published. Required fields are marked *