ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਸੂਬੇ ‘ਚ ਕਾਂਗਰਸ ਦਾ ਕਲੇਸ਼ ਵਧਦਾ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਕਾਂਗਰਸੀ ਆਗੂ ਨਾਰਾਜ਼ ਹਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਚੰਨੀ ਦੇ ਚਿਹਰੇ ਕਾਰਨ ਕਾਂਗਰਸ ਹਾਰੀ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਬਾਵਜੂਦ ਪਾਰਟੀ ਨੇ ਆਪਣਾ ਚਿਹਰਾ ਨਹੀਂ ਬਦਲਿਆ। ਇਹ ਗੱਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਹੀ ਹੈ। ਕਾਂਗਰਸੀ ਆਗੂ ਦਰਸ਼ਨ ਬਰਾੜ ਨੇ ਕਿਹਾ ਚੰਨੀ ਨੂੰ ਪਾਰਟੀ ‘ਚੋਂ ਕੱਢ ਦੇਣਾ ਚਾਹੀਦਾ ਹੈ। ਚੰਨੀ ਪੂਰੇ ਪਰਿਵਾਰ ਦੀਆਂ ਨੌਕਰੀਆਂ ਛੱਡਵਾ ਕੇ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਸਨ। ਚੰਨੀ ਦਾ ਭਰਾ ਕਾਂਗਰਸ ਖਿਲਾਫ ਲੜਿਆ, ਪਰ ਉਸ ਨੂੰ ਨਹੀਂ ਰੋਕਿਆ। ਦਰਸ਼ਨ ਬਰਾੜ ਨੇ ਕਿਹਾ ਕਿ ਚੰਨੀ ਤੇ ਜਾਖੜ ਨੂੰ ਪਾਰਟੀ ‘ਚੋਂ ਕੱਢ ਕੇ ਸਾਰੀ ਤਾਕਤ ਨਵਜੋਤ ਸਿੱਧੂ ਨੂੰ ਦਿੱਤੀ ਜਾਵੇ।