ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਹੋਰ ਵੱਡੀਆਂ ਪਾਰਟੀਆਂ ਦੇ ਕਹਿੰਦੇ ਕਹਾਉਂਦੇ ਦਿੱਗਜ ਲੀਡਰਾਂ ਦਾ ਸਫਾਇਆ ਕਰ ਦਿੱਤਾ ਹੈ। ਪੰਜਾਬ ਚ 2022 ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹਰ ਕੋਈ ਖੁਸ਼ ਦਿਖਾਈ ਦੇ ਰਿਹਾ ਹੈ ਤੇ ਸਭ ਵੱਧ ਖੁਸ਼ੀਂ ਇਸ ਵੇਲੇ ਪੰਜਾਬੀ ਇੰਡਸਟਰੀ ਚ ਛਾਈ ਹੋਈ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਲਗਾਤਾਰ ਪੰਜਾਬੀ ਕਲਾਕਾਰ ਵੀ ਵਧਾਈਆਂ ਦਿੰਦੇ ਨਜ਼ਰ ਆ ਰਹੇ ਹੈ। ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹੈ, ਜਿਸ ਵਿੱਚ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਮਸ਼ਹੂਰ ਗਾਇਕ ਜਸਵੀਰ ਜੱਸੀ, ਹਰਜੀਤ ਹਰਮਨ ਅਤੇ ਅਦਾਕਾਰ ਕਰਮਜੀਤ ਅਨਮੋਲ ਨਜ਼ਰ ਆ ਰਹੇ ਹੈ।
ਤੁਹਾਨੂੰ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦਾ ਅਜਿਹਾ ਕੋਈ ਵੀ ਗਾਇਕ ਗੀਤਕਾਰ ਜਾਂ ਅਦਾਕਾਰ ਨਹੀਂ ਜਿਸਨੇ ਭਗਵੰਤ ਮਾਨ ਨੂੰ ਜਿੱਤ ਦੀ ਵਧਾਈ ਨਾ ਦਿੱਤੀ ਹੋਵੇ। ਹਰ ਗਾਇਕ ਆਪਣੇ ਸੋਸ਼ਲ ਅਕਾਊਂਟ ‘ਤੇ ਵੀਡੀਓ, ਪੋਸਟਾਂ ਪਾ ਕੇ ਭਗਵੰਤ ਮਾਨ ਨੂੰ ਵਧਾਈ ਦੇ ਰਹੇ ਹਨ। ਇਸ ਤੋਂ ਪਹਿਲਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਮੋਹਨ ਵਾਰਿਸ, ਕਮਲ ਹੀਰ, ਦੀਪਕ ਬਾਲੀ ਤੇ ਸਪੀਡ ਰਿਕਾਰਡਜ਼ ਦੇ ਮਾਲਕ ਸਤਵਿੰਦਰ ਕੋਹਲੀ ਨੇ ਭਗਵੰਤ ਮਾਨ ਤੇ ਰਾਘਵ ਚੱਢਾ ਨੂੰ ਜਿੱਤ ਦੀ ਵਧਾਈ ਦੇਣ ਪਹੁੰਚੇ ਅਤੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਗਵੰਤ ਮਾਨ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣਗੇ।