ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ‘ਆਪ’ ਨੇ ਹੂੰਝਾਫੇਰ ਜਿੱਤ ਹਾਸਿਲ ਕਰ ਲਈ ਹੈ। ਉੱਥੇ ਹੀ ਖਰੜ ਵਿਧਾਨ ਸਭਾ ਹਲਕਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਅਨਮੋਲ ਗਗਨ ਮਾਨ ਵੱਡੀ ਜਿੱਤ ਹਾਸਿਲ ਕਰ ਲਈ ਹੈ। ਅਨਮੋਲ ਗਗਨ ਮਾਨ ਨੂੰ 78067 ਵੋਟਾਂ ਪਈਆਂ ਹਨ। ਉੱਥੇ ਹੀ ਦੂਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਨੂੰ 40349 ਵੋਟਾਂ ਪਈਆਂ।