[gtranslate]

ਰੂਸ ਖਿਲਾਫ ਜੰਗ ਲੜਨ ਲਈ ਇਸ ਭਾਰਤੀ ਨੌਜਵਾਨ ਨੇ ਚੁੱਕੇ ਹਥਿਆਰ, ਯੂਕਰੇਨ ਦੀ ਫੌਜ ‘ਚ ਹੋਇਆ ਭਰਤੀ

tamilnadu student sainikesh ravichandran

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਤਾਮਿਲਨਾਡੂ ਦਾ ਇੱਕ ਨੌਜਵਾਨ ਰੂਸ ਵਿਰੁੱਧ ਲੜਨ ਲਈ ਯੂਕਰੇਨ ਦੀ ਫੌਜ ਵਿੱਚ ਭਰਤੀ ਹੋ ਗਿਆ। ਇੱਥੋਂ ਦਾ ਇੱਕ 21 ਸਾਲਾ ਨੌਜਵਾਨ ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਸਾਕਾਰ ਨਾ ਹੋਣ ਤੋਂ ਬਾਅਦ ਹਮਲਾਵਰ ਰੂਸੀ ਫੌਜਾਂ ਵਿਰੁੱਧ ਲੜਨ ਲਈ ਯੂਕਰੇਨ ਦੀ ਫੌਜ ਵਿੱਚ ਭਰਤੀ ਹੋ ਗਿਆ। ਤਾਮਿਲਨਾਡੂ ਦੇ ਰਹਿਣ ਵਾਲੇ ਨੌਜਵਾਨ ਦਾ ਨਾਂ ਸੈਨਿਕੇਸ਼ ਰਵੀਚੰਦਰਨ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕੇਂਦਰੀ ਖੁਫੀਆ ਵਿਭਾਗ ਦੇ ਕੁੱਝ ਅਧਿਕਾਰੀ ਕੁਝ ਦਿਨ ਪਹਿਲਾਂ ਇੱਥੋਂ ਨੇੜੇ ਠੁਦਿਆਲੂਰ ਸਥਿਤ ਸੈਨਿਕੇਸ਼ ਰਵੀਚੰਦਰਨ ਦੇ ਘਰ ਜਾ ਕੇ ਉਸ ਦਾ ਹਾਲ-ਚਾਲ ਪੁੱਛਣ ਗਏ ਸਨ।

ਪੁਲਿਸ ਨੇ ਕਿਹਾ ਕਿ ਭਾਰਤੀ ਫੌਜ ਨੇ ਕਥਿਤ ਤੌਰ ‘ਤੇ ਲੰਬਾਈ ਦੇ ਕਾਰਨ ਸੈਨਿਕੇਸ਼ ਨੂੰ ਦੋ ਵਾਰ ਰਿਜੈਕਟ ਕਰ ਦਿੱਤਾ ਸੀ। ਉਨ੍ਹਾਂ ਮੁਤਾਬਕ ਸੈਨਿਕੇਸ਼ ਨੇ ਅਮਰੀਕੀ ਹਥਿਆਰਬੰਦ ਬਲਾਂ ‘ਚ ਭਰਤੀ ਹੋਣ ਲਈ ਅਮਰੀਕੀ ਵਣਜ ਦੂਤਘਰ ਤੱਕ ਵੀ ਪਹੁੰਚ ਕੀਤੀ ਸੀ। ਸੈਨਿਕੇਸ਼ ਦੇ ਮਾਤਾ-ਪਿਤਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਯੁੱਧ ਪ੍ਰਭਾਵਿਤ ਯੂਕਰੇਨ ਵਿੱਚ ਏਰੋਸਪੇਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਯੁੱਧ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੂੰ ਉੱਥੇ ਇੱਕ ਵੀਡੀਓ ਗੇਮ ਡਿਵੈਲਪਮੈਂਟ ਕੰਪਨੀ ਵਿੱਚ ਨੌਕਰੀ ਮਿਲੀ ਸੀ।

Leave a Reply

Your email address will not be published. Required fields are marked *