ਰੂਸ ‘ਤੇ ਪਬੰਦੀਆਂ ਦਾ ਦੌਰ ਲਗਾਤਾਰ ਜਾਰੀ ਹੈ। ਕਈ ਦੇਸ਼ਾ ਨੇ ਰੂਸ ਦੇ ਉੱਤੇ ਆਰਥਿਕ ਪਬੰਦੀਆਂ ਵੀ ਲਗਾ ਦਿੱਤੀਆਂ ਹਨ। ਇਸ ਦੌਰਾਨ ਨਿਊਜ਼ੀਲੈਂਡ ਸਰਕਾਰ ਨੇ ਵੀ ਇੱਕ ਵੱਡਾ ਫੈਸਲਾ ਲਿਆ ਹੈ। ਮੰਗਲਵਾਰ ਨੂੰ ਜੈਸਿੰਡਾ ਆਰਡਰਨ ਅਤੇ ਵਿਦੇਸ਼ ਮੰਤਰੀ ਨੈਨਾ ਮਾਹੂਤਾ ਨੇ ਰੂਸੀ ਸਰਕਾਰ ਦੇ ਅਧਿਕਾਰੀਆਂ ਅਤੇ ਹੋਰਾਂ ਦੇ ਨਾਂ ਲਏ ਹਨ ਜਿਨ੍ਹਾਂ ‘ਤੇ ਨਿਊਜ਼ੀਲੈਂਡ ‘ਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫੈਸਲਾ ਯੂਕਰੇਨ ‘ਤੇ ਰੂਸ ਦੇ ਵਹਿਸ਼ੀ ਹਮਲੇ ਦੇ ਮੱਦੇਨਜ਼ਰ ਲਿਆ ਗਿਆ ਹੈ।
ਸਰਕਾਰ ਨੇ ਉਨ੍ਹਾਂ ਲੋਕਾਂ ਦੇ ਨਾਮ ਜਨਤਕ ਕਰਨ ਦਾ ਵੀ ਇੱਕ ਦੁਰਲੱਭ ਕਦਮ ਚੁੱਕਿਆ ਹੈ, ਜਿਨ੍ਹਾਂ ‘ਤੇ ਫਰਵਰੀ ਦੇ ਅਖੀਰ ਵਿੱਚ ਇਹ ਪਬੰਦੀ ਲਾਗੂ ਕੀਤੀ ਗਈ ਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਸੂਚੀ ਵਿੱਚ ਸਭ ਤੋਂ ਉੱਪਰ ਹਨ। ਨਿਊਜ਼ੀਲੈਂਡ ਸਰਕਾਰ ਨੇ 100 ਤੋਂ ਵੱਧ ਰੂਸੀ ਅਧਿਕਾਰੀਆਂ ‘ਤੇ ਪਬੰਦੀ ਲਗਾਈ ਹੈ।