ਆਪਣੇ ਮੁੱਕੇ ਦੀ ਬਦੌਲਤ ਦੁਨੀਆ ਵਿੱਚ ਨਾਂ ਕਮਾਉਣ ਵਾਲੇ ਤੇ ਦੇਸ਼ ਨੂੰ ਓਲੰਪਿਕ ਮੈਡਲ ਜਿਤਾਉਣ ਵਾਲੇ ਬਾਕਸਰ ਵਿਜੇਂਦਰ ਹੁਣ ਹਰਿਆਣਾ ‘ਚ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਉਤਰਨ ਦੀ ਤਿਆਰੀ ਕਰ ਚੁੱਕੇ ਹਨ। ਭਿਵਾਨੀ ਆਪਣੇ ਪੈਤ੍ਰਕ ਪਿੰਡ ਪੁੱਜੇ ਬਾਕਸਰ ਵਿਜੇਂਦਰ ਨੇ ਬੇਰੋਜ਼ਗਾਰੀ ਨੂੰ ਲੈ ਕੇ ਹਰਿਆਣਾ ਸਰਕਾਰ ‘ਤੇ ਤੰਜ ਕੱਸਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਪੰਜਾਬ ਸੂਬਿਆਂ ਦੀਆਂ ਚੋਣਾਂ, ਬੇਰੋਜ਼ਗਾਰੀ ਨੂੰ ਲੈ ਕੇ ਹਰਿਆਣਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ 2024 ਵਿਚ ਚੋਣਾਂ ਲੜਨ ਦੇ ਸੰਕੇਤ ਦਿੱਤੇ।
ਵਿਜੇਂਦਰ ਨੇ ਕਿਹਾ ਕਿ ਹਰਿਆਣਾ ਬੇਰੋਜ਼ਗਾਰੀ ਵਿੱਚ ਨੰਬਰ ਵਨ ਬਣ ਚੁੱਕਾ ਹੈ। ਹਰ ਨੌਕਰੀ ਦੇ ਪੇਪਰ ਲੀਕ ਹੋਏ। ਟੀਚਰਾਂ ਦੇ 31 ਫੀਸਦ ਅਹੁਦੇ ਖਾਲੀ ਪਏ ਹਨ। ਫੌਜ ਤੱਕ ਦੀ ਭਰਤੀ ਬੰਦ ਹਨ। ਉਨ੍ਹਾਂ ਕਿਹਾ ਕਿ ਬਾਵਜੂਦ ਇਸ ਦੇ ਹਰਿਆਣਾ ਸਰਕਾਰ ਕੋਰੋਨਾ ਦੀ ਆੜ ਵਿੱਚ ਆਪਣੀ ਅਸਫਲਤਾ ਲੁਕਾਉਂਦੀ ਰਹੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਹੱਕ ਲਈ ਸੜਕਾਂ ‘ਤੇ ਆਉਣਾ ਪਵੇਗਾ।