ਨੈਸ਼ਨਲ ਐਮਪੀ ਸਾਈਮਨ ਬ੍ਰਿਜਸ, ਪੁਲਿਸ ਮੰਤਰੀ ਪੋਟੋ ਵਿਲੀਅਮਜ਼, ਅਟਾਰਨੀ-ਜਨਰਲ ਡੇਵਿਡ ਪਾਰਕਰ ਅਤੇ ਲੇਬਰ ਐਮਪੀ ਅਨਾਹਿਲਾ ਕਨੋਂਗਾਟਾ-ਸੁਈਸੁਕੀ ਦੀ ਕੋਵਿਡ -19 ਟੈਸਟ ਰਿਪੋਰਟ ਪੌਜੇਟਿਵ (ਸਕਾਰਾਤਮਕ) ਆਈ ਹੈ। ਤੇ ਪਾਤੀ ਮਾਓਰੀ ਦੇ ਸਹਿ-ਨੇਤਾ ਰਾਵੀਰੀ ਵੈਤੀਤੀ ਇਸ ਸਮੇਂ ਆਪਣੇ ਪਰਿਵਾਰ ਦੇ ਪੌਜੇਟਿਵ ਆਉਣ ਤੋਂ ਬਾਅਦ ਏਕਾਂਤਵਾਸ ਹਨ। ਬ੍ਰਿਜਸ, ਉਨ੍ਹਾਂ ਦੀ ਪਤਨੀ ਬਲਿੰਕ ਪੀਆਰ ਮੈਨੇਜਿੰਗ ਡਾਇਰੈਕਟਰ ਨੈਟਲੀ ਬ੍ਰਿਜਸ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਨੂੰ ਕੋਵਿਡ ਹੈ ਅਤੇ ਉਹ ਏਕਾਂਤਵਾਸ ਹਨ।
ਵਿਲੀਅਮਜ਼ ਨੇ ਪਿਛਲੇ ਹਫਤੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਸੀ ਕਿ ਮੈ ਪੌਜੇਟਿਵ ਆਇਆ ਹਾਂ ਅਤੇ ਆਪਣੇ ਫਲੈਟ ਵਿੱਚ ਏਕਾਂਤਵਾਸ ਹਾਂ। ਮੈਂ ਠੀਕ ਮਹਿਸੂਸ ਕਰ ਰਹੀ ਹਾਂ ਅਤੇ ਰਿਮੋਟ ਤੋਂ ਆਪਣੇ ਕੰਮ ਨੂੰ ਜਾਰੀ ਰੱਖ ਰਹੀ ਹਾਂ।”