ਪੰਜਾਬ ਨੈਸ਼ਨਲ ਬੈਂਕ ਦੀ ਇੱਕ ਬ੍ਰਾਂਚ ‘ਚ ਹੇਰਾਫੇਰੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਦੇ ਲਾਕਰ ‘ਚ ਰੱਖੇ ਕਰੀਬ 65 ਲੱਖ ਦੇ ਗਹਿਣਿਆਂ ‘ਤੇ ਕਿਸੇ ਨੇ ਹੱਥ ਸਾਫ ਕਰ ਦਿੱਤਾ ਪਰ ਕਿਸੇ ਨੂੰ ਇਸ ਦਾ ਪਤਾ ਵੀ ਨਹੀਂ ਲੱਗਾ। ਇੱਥੋਂ ਤੱਕ ਕਿ ਬੈਂਕ ਕਰਮਚਾਰੀ ਵੀ ਇਸ ਤੋਂ ਅਣਜਾਣ ਰਹੇ। ਹੁਣ ਬੈਂਕ ਕਰਮਚਾਰੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦਰਅਸਲ ਅਸ਼ੋਕ ਨਗਰ ਦੀ ਰਹਿਣ ਵਾਲੀ ਪ੍ਰਿਯੰਕਾ ਗੁਪਤਾ ਦਾ ਖਾਤਾ ਗਾਜ਼ੀਆਬਾਦ ਦੇ ਸੀਹਾਣੀ ਗੇਟ ਥਾਣੇ ਦੇ ਨਹਿਰੂ ਨਗਰ ਇਲਾਕੇ ‘ਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਇਕ ਬ੍ਰਾਂਚ ‘ਚ ਪਿਛਲੇ 20 ਸਾਲਾਂ ਤੋਂ ਖੁੱਲ੍ਹਾ ਸੀ।
ਪ੍ਰਿਅੰਕਾ ਗੁਪਤਾ ਨੇ ਆਪਣੇ ਗਹਿਣੇ ਇਸ ਬੈਂਕ ਦੇ ਲਾਕਰ ਵਿੱਚ ਰੱਖੇ ਹੋਏ ਸਨ, ਜਿਨ੍ਹਾਂ ਦੀ ਕੀਮਤ ਕਰੀਬ 65 ਲੱਖ ਰੁਪਏ ਦੱਸੀ ਜਾ ਰਹੀ ਹੈ। ਪ੍ਰਿਅੰਕਾ ਨੇ ਆਖਰੀ ਵਾਰ 2019 ਵਿੱਚ ਲਾਕਰ ਦੀ ਵਰਤੋਂ ਕੀਤੀ ਸੀ, ਜਿਸ ਤੋਂ ਬਾਅਦ ਜਦੋਂ ਉਹ ਦਸੰਬਰ 2021 ਵਿੱਚ ਲਾਕਰ ਖੋਲ੍ਹਣ ਲਈ ਬੈਂਕ ਕੋਲ ਪਹੁੰਚੀ ਤਾਂ ਉਸ ਦਾ ਲਾਕਰ ਖੋਲ੍ਹਿਆ ਨਹੀਂ ਜਾ ਸਕਿਆ ਕਿਉਂਕਿ ਉਸ ਵਿੱਚ ਉਸ ਦੀ ਚਾਬੀ ਨਹੀਂ ਲੱਗੀ। ਇਸ ਤੋਂ ਬਾਅਦ ਬੈਂਕ ਕਰਮਚਾਰੀਆਂ ਅਤੇ ਮੈਨੇਜਰ ਵੱਲੋਂ ਉਨ੍ਹਾਂ ਨੂੰ ਨੰਬਰ ਦੇ ਕੇ ਇਹ ਕਹਿ ਕੇ ਭੇਜਿਆ ਗਿਆ ਕਿ ਤੁਹਾਨੂੰ ਜਲਦੀ ਹੀ ਸੂਚਿਤ ਕਰ ਦਿੱਤਾ ਜਾਵੇਗਾ। ਲਗਾਤਾਰ ਦੋ-ਤਿੰਨ ਵਾਰ ਸੰਪਰਕ ਕਰਨ ‘ਤੇ ਵੀ ਜਦੋ ਪ੍ਰਿਅੰਕਾ ਗੁਪਤਾ ਨੂੰ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਨੇ ਇਸ ਲਾਕਰ ਨੂੰ ਤੋੜਨ ਦਾ ਫੈਸਲਾ ਕੀਤਾ ਗਿਆ, ਜਿਸ ਤੋਂ ਬਾਅਦ ਬੈਂਕ ਕਰਮਚਾਰੀਆਂ ਦੀ ਹਾਜ਼ਰੀ ‘ਚ ਇਸ ਲਾਕਰ ਨੂੰ ਤੋੜਿਆ ਗਿਆ | ਜਦੋਂ ਲਾਕਰ ਟੁੱਟਿਆ ਤਾਂ ਪ੍ਰਿਅੰਕਾ ਗੁਪਤਾ ਦੇ ਹੋਸ਼ ਉੱਡ ਗਏ ਕਿਉਂਕ ਲਾਕਰ ਵਿੱਚ ਰੱਖਿਆ ਉਸ ਦਾ ਕੀਮਤੀ ਸਾਮਾਨ ਗਾਇਬ ਸੀ।
ਬਸ ਪੀਲੇ ਕੱਪੜੇ ਵਿੱਚ ਲਪੇਟੀਆਂ ਕੁਝ ਚੀਜ਼ਾਂ ਹੀ ਬਚੀਆਂ ਸਨ। ਲਾਕਰ ‘ਚ ਰੱਖੇ ਕਰੀਬ 65 ਲੱਖ ਰੁਪਏ ਦੇ ਗਹਿਣੇ ਗਾਇਬ ਹੋ ਗਏ ਸਨ, ਜਿਸ ਤੋਂ ਬਾਅਦ ਪ੍ਰਿਅੰਕਾ ਗੁਪਤਾ ਨੇ ਗਾਜ਼ੀਆਬਾਦ ਦੇ ਸਿਹਾਨੀ ਗੇਟ ਪੁਲਸ ਸਟੇਸ਼ਨ ‘ਚ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਜ਼ਾਹਿਰ ਹੈ ਕਿ ਲੋਕ ਆਪਣੇ ਕੀਮਤੀ ਸਾਮਾਨ ਲਈ ਬੈਂਕ ਦੇ ਲਾਕਰ ਨੂੰ ਆਪਣੇ ਘਰ ਨਾਲੋਂ ਜ਼ਿਆਦਾ ਸੁਰੱਖਿਅਤ ਸਮਝਦੇ ਹਨ। ਪਰ ਹੁਣ ਜੇਕਰ ਬੈਂਕਾਂ ਦੇ ਲਾਕਰ ‘ਚੋਂ ਵੀ ਕੀਮਤੀ ਸਮਾਨ ਗਾਇਬ ਹੋਣ ਲੱਗੇ ਤਾਂ ਲੋਕਾਂ ਦਾ ਬੈਂਕਾਂ ਤੋਂ ਭਰੋਸਾ ਉੱਠਣਾ ਲਾਜ਼ਮੀ ਹੈ। ਹਾਲਾਂਕਿ ਪੁਲਿਸ ਨੇ 2019 ਤੋਂ ਇਸ ਬ੍ਰਾਂਚ ‘ਚ ਤਾਇਨਾਤ ਕਰਮਚਾਰੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।