[gtranslate]

ਯੂਕਰੇਨ ਦੇ ਰਾਸ਼ਟਰਪਤੀ ਦੀਆਂ ਰਗਾਂ ‘ਚ ਉਨ੍ਹਾਂ ਦਾ ਖੂਨ ਜਿਨ੍ਹਾਂ ਨੇ ਝੁਕਾਈ ਸੀ ਹਿਟਲਰ ਦੀ ਫੌਜ, ਪੜ੍ਹੋ ਪੂਰੀ ਕਹਾਣੀ

zelenskys blood in the veins

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਕਦੇ ਫੌਜ ਦੀ ਵਰਦੀ ਪਾ ਕੇ ਲੜਾਕਿਆਂ ਦਾ ਮਨੋਬਲ ਉੱਚਾ ਕਰਦੇ ਨਜ਼ਰ ਆਉਂਦੇ ਨੇ ਤਾਂ ਕਦੇ ਟੀਵੀ ਸਕਰੀਨ ‘ਤੇ ਰੂਸ ਨੂੰ ਚੁਣੌਤੀ ਦਿੰਦੇ ਨਜ਼ਰ ਆਉਂਦੇ ਹਨ। ਇੱਥੇ ਖਾਸ ਗੱਲ ਇਹ ਹੈ ਕਿ ਰਾਸ਼ਟਰਪਤੀ ਜ਼ੇਲੇਨਸਕੀ ਦੀਆਂ ਰਗਾਂ ‘ਚ ਉਨ੍ਹਾਂ ਪੁਰਖਿਆਂ ਦਾ ਖੂਨ ਹੈ ਜਿਨ੍ਹਾਂ ਨੇ ਕਦੇ ਹਿਟਲਰ ਵਰਗਿਆਂ ਨੂੰ ਮਾਤ ਦਿੱਤੀ ਸੀ। ਪਿਛਲੇ ਛੇ ਦਿਨਾਂ ਤੋਂ ਸੁਪਰ ਪਾਵਰ ਰੂਸੀ ਫੌਜ ਦੇ ਸਾਹਮਣੇ ਅੜ ਕੇ ਖੜ੍ਹੇ ਰਾਸ਼ਟਰਪਤੀ ਜ਼ੇਲੇਨਸਕੀ ਰੂਸੀ ਰੈੱਡ ਆਰਮੀ ‘ਚ ਲੈਫਟੀਨੈਂਟ ਰਹੇ ਸਾਈਮਨ ਇਵਾਨੋਵਿਚ ਦਾ ਪੋਤਾ ਹੈ।

ਜ਼ੇਲੇਨਸਕੀ ਦੇ ਦਾਦੇ ਸਾਈਮਨ ਨੇ ਦੂਜੇ ਵਿਸ਼ਵ ਯੁੱਧ ਵਿੱਚ ਹਿਟਲਰ ਦੀ ਨਾਜ਼ੀ ਫੌਜ ਦੇ ਛੱਕੇ ਛੁਡਾਏ ਸਨ। ਹਾਲਾਂਕਿ, ਅੱਜ ਉਨ੍ਹਾਂ ਦਾ ਪੋਤਾ ਜ਼ੇਲੇਨਸਕੀ ਰੂਸੀ ਰਾਸ਼ਟਰਪਤੀ ਪੁਤਿਨ ਦਾ ਦੁਸ਼ਮਣ ਬਣਿਆ ਹੋਇਆ ਹੈ। ਆਓ ਦੱਸੀਏ ਕਿ ਕਿਵੇਂ ਇਹ ਜਜ਼ਬਾ ਅਤੇ ਜਨੂੰਨ ਜ਼ੇਲੇਨਸਕੀ ਦੀਆਂ ਰਗਾਂ ਵਿੱਚ ਸਟੀਲ ਵਾਂਗ ਦੌੜ ਰਿਹਾ ਹੈ।

ਜ਼ੇਲੇਨਸਕੀ ਨੂੰ ਇਹ ਜਨੂੰਨ ਅਤੇ ਹਿੰਮਤ ਆਪਣੇ ਦਾਦੇ ਸਾਈਮਨ ਤੋਂ ਮਿਲੀ ਹੈ। ਇਸੇ ਰੂਸ ਨੇ ਕਦੇ ਜ਼ੇਲੇਨਸਕੀ ਦੇ ਦਾਦੇ ਸਾਈਮਨ ਦੀ ਬਹਾਦਰੀ ਦਾ ਸਨਮਾਨ ਕਰਦੇ ਹੋਏ ਉਸ ਨੂੰ ਮੈਦਾਨ-ਏ-ਜੰਗ ਵਿਚ ਤਰੱਕੀ ਦੇ ਕੇ ਗਾਰਡ ਤੋਂ ਸਿੱਧਾ ਲੈਫਟੀਨੈਂਟ ਬਣਾ ਦਿੱਤਾ ਸੀ। ਸਾਈਮਨ ਨੇ ਉਸ ਯੁੱਗ ਦੀ ਸਭ ਤੋਂ ਸ਼ਕਤੀਸ਼ਾਲੀ ਜਰਮਨ ਫੌਜ ਦੇ ਵਿਰੁੱਧ 18 ਦਿਨਾਂ ਤੱਕ ਬਹਾਦਰੀ ਨਾਲ ਲੜਾਈ ਲੜੀ ਸੀ। ਇਹੀ ਕਾਰਨ ਹੈ ਕਿ ਯੂਕਰੇਨ ਦੇ ਵਾਰ ਮੈਮੋਰੀਅਲ ਵਿਚ ਉਸ ਦਾ ਨਾਂ ਰੈੱਡ ਆਰਮੀ ਦੇ ਨਾਇਕ ਵਜੋਂ ਸੁਨਹਿਰੀ ਅੱਖਰਾਂ ਵਿਚ ਦਰਜ ਹੈ।

ਹੁਣ ਇਸੇ ਹਿੰਮਤ ਦਾ ਸਬੂਤ ਦਿੰਦੇ ਹੋਏ ਸਾਈਮਨ ਦੇ ਪੋਤੇ ਜ਼ੇਲੇਨਸਕੀ ਨੇ ਅਮਰੀਕਾ ਦੀ ਉਸ ਪੇਸ਼ਕਸ਼ ਨੂੰ ਠੁਕਰਾ ਦਿੱਤਾ, ਜਿਸ ਵਿਚ ਰਾਸ਼ਟਰਪਤੀ ਨੂੰ ਯੂਕਰੇਨ ਤੋਂ ਬਾਹਰ ਕੱਢਣ ਅਤੇ ਕਿਸੇ ਹੋਰ ਦੇਸ਼ ਵਿਚ ਸ਼ਿਫਟ ਕਰਨ ਦਾ ਆਫਰ ਦਿੱਤਾ ਗਿਆ ਸੀ। ਖਬਰਾਂ ਮੁਤਾਬਿਕ ਜ਼ੇਲੇਂਸਕੀ ਨੇ ਕਿਹਾ ਕਿ – ਸਾਨੂੰ ਹਥਿਆਰ ਚਾਹੀਦੇ ਹਨ, ਸਵਾਰੀ ਨਹੀਂ। ਮੈਂ ਭੱਜਾਂਗਾ ਨਹੀਂ, ਲੜਾਂਗਾ।

ਜਾਣੋ ਕਿੰਝ ਰੋਲ ਮਾਡਲ ਬਣੇ ਸੀ ਸਾਈਮਨ ਜ਼ੇਲੇਨਸਕੀ

ਦਰਅਸਲ 1918 ਦੇ ਸੋਵੀਅਤ ਸੰਘ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਨੇ ਮਿਲ ਕੇ ਆਪਣੀ ਫੌਜ ਬਣਾਈ ਸੀ। ਇਸ ਫੌਜ ਨੇ ਦੂਜੇ ਵਿਸ਼ਵ ਯੁੱਧ ਵਿੱਚ ਸੋਵੀਅਤ ਰੈੱਡ ਆਰਮੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜੀ ਸੀ।

ਸਾਈਮਨ ਜ਼ੇਲੇਨਸਕੀ ਇਸ ਫੌਜ ਦੀ ਮੋਰਟਾਰ ਪਲਟਨ ਦਾ ਕਮਾਂਡਰ ਸੀ। ਸਾਈਮਨ ਨੇ 57ਵੀਂ ਗਾਰਡਜ਼ ਰਾਈਫਲ ਡਿਵੀਜ਼ਨ ਦੀ 174ਵੀਂ ਰੈਜੀਮੈਂਟ ਦੀ ਅਗਵਾਈ ਕੀਤੀ ਸੀ, ਜੋ ਕਿ ਰੈੱਡ ਆਰਮੀ ਦੀ ਸਭ ਤੋਂ ਮਹੱਤਵਪੂਰਨ ਇਕਾਈ ਹੈ। ਸਾਈਮਨ 23 ਜਨਵਰੀ ਤੋਂ 9 ਫਰਵਰੀ 1944 ਤੱਕ ਜੰਗ ਦੇ ਮੈਦਾਨ ਵਿੱਚ ਰਿਹਾ ਸੀ। ਇਸ ਦੌਰਾਨ ਸਾਈਮਨ ਦੀ ਯੂਨਿਟ ਨੇ ਜਰਮਨ ਫੌਜ ਦੇ ਕਈ ਟੈਂਕ ਅਤੇ ਮਿਜ਼ਾਈਲ ਤੋਪਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।

ਪਿਤਾ ਅਤੇ ਭਰਾਵਾਂ ਦੇ ਕਤਲ ਦਾ ਬਦਲਾ ਲੈਣ ਲਈ ਫੌਜੀ ਬਣਿਆ ਸੀ ਸਾਈਮਨ

ਸਾਈਮਨ ਜ਼ੇਲੇਨਸਕੀ ਦੇ ਪਿਤਾ ਅਤੇ 3 ਭਰਾਵਾਂ ਦੇ ਪਰਿਵਾਰ ਨੂੰ ਹਿਟਲਰ ਦੀ ਫੌਜ ਨੇ ਜ਼ਮੀਨ ਵਿੱਚ ਜ਼ਿੰਦਾ ਦੱਬ ਦਿੱਤਾ ਸੀ। ਕਾਰਨ ਸਿਰਫ਼ ਇੱਕ ਸੀ – ਸਾਈਮਨ ਯਹੂਦੀ ਸੀ।

ਉਹੀ ਯਹੂਦੀ ਜਿਨ੍ਹਾਂ ਨੂੰ ਹਿਟਲਰ ਨਫ਼ਰਤ ਕਰਦਾ ਸੀ। ਉਸਨੇ 60 ਲੱਖ ਤੋਂ ਵੱਧ ਯਹੂਦੀਆਂ ਨੂੰ ਤਸ਼ੱਦਦ ਕੈਂਪਾਂ ਵਿੱਚ ਜ਼ਿੰਦਾ ਸਾੜ ਦਿੱਤਾ ਜਾਂ ਚਾਰ ਸਾਲਾਂ ਲਈ, ਯਾਨੀ 1941 ਤੋਂ 1945 ਦੇ ਵਿਚਕਾਰ, ਕਬਰਾਂ ਵਿੱਚ ਜ਼ਿੰਦਾ ਦਫ਼ਨਾਇਆ। ਹਾਲੀਵੁੱਡ ਨੇ ਹਿਟਲਰ ਦੀ ਬੇਰਹਿਮੀ ‘ਤੇ ਕਈ ਇਤਿਹਾਸਕ ਫਿਲਮਾਂ ਵੀ ਬਣਾਈਆਂ ਹਨ।

24 ਫਰਵਰੀ ਨੂੰ, ਪੁਤਿਨ ਨੇ ਯੁੱਧ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਮੈਂ ਯੂਕਰੇਨ ਨੂੰ ਗੈਰ-ਮਿਲੀਟਰਾਈਜ਼ ਕਰਾਂਗਾ ਅਤੇ ਨਾਜ਼ੀ ਕਬਜ਼ੇ ਤੋਂ ਮੁਕਤ ਕਰਾਂਗਾ। ਇਸ ‘ਤੇ ਜ਼ੇਲੇਨਸਕੀ ਨੇ ਆਪਣੇ ਦਾਦਾ ਜੀ ਦੀ ਕਹਾਣੀ ਸੁਣਾਈ ਸੀ। ਜ਼ੇਲੇਨਸਕੀ ਨੇ ਕਿਹਾ ਸੀ ਕਿ, ‘ਯੂਕਰੇਨ ਨਾਜ਼ੀ ਦੇ ਕਬਜ਼ੇ ਹੇਠ ਕਿਵੇਂ ਹੋ ਸਕਦਾ ਹੈ, ਮੈਂ ਨਾਜ਼ੀ ਨਹੀਂ ਹਾਂ? ਮੇਰੇ ਦਾਦਾ ਜੀ ਨੇ ਨਾਜ਼ੀਆਂ ਵਿਰੁੱਧ ਲੜਾਈ ਲੜੀ ਸੀ ਅਤੇ ਉਨ੍ਹਾਂ ਨੇ ਉੱਥੇ ਦੁਸ਼ਮਣ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਸੀ। ਦਰਅਸਲ, ਪੁਤਿਨ ਰੂਸ ਅਤੇ ਦੁਨੀਆ ਦੇ ਲੋਕਾਂ ਨੂੰ ਉਲਝਾਉਣਾ ਚਾਹੁੰਦੇ ਸਨ, ਕਿਉਂਕਿ ਵਿਸ਼ਵ ਇਤਿਹਾਸਕਾਰਾਂ ਦੇ ਇੱਕ ਵਰਗ ਦਾ ਇਹ ਵੀ ਮੰਨਣਾ ਹੈ ਕਿ ਯੂਕਰੇਨ ਦੇ ਕੁਝ ਲੋਕ ਹਿਟਲਰ ਦੀ ਫੌਜ ਵਿੱਚ ਸ਼ਾਮਲ ਹੋਏ ਸਨ। ਹਾਲਾਂਕਿ ਇਹ ਗਿਣਤੀ ਬਹੁਤ ਘੱਟ ਸੀ।

ਸਮਾਂ ਕਿਵੇਂ ਮੋੜ ਲੈਂਦਾ ਹੈ, ਇਹ ਇਸ ਤੱਥ ਤੋਂ ਸਾਬਿਤ ਹੁੰਦਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਦੇ ਦਾਦਾ ਜੀ ਦਾ ਸਮਰਥਨ ਕਰਨ ਵਾਲਾ ਦੇਸ਼ ਉਸ ਦੇ ਪੋਤੇ ਦਾ ਦੁਸ਼ਮਣ ਬਣ ਗਿਆ ਹੈ ਅਤੇ ਜਿਸ ਦੇਸ਼ ਵਿਰੁੱਧ ਉਹ ਲੜਿਆ ਸੀ, ਅੱਜ ਉਹੀ ਦੇਸ਼ ਯੂਕਰੇਨ ਦੀ ਮਦਦ ਕਰ ਰਿਹਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਜਰਮਨੀ ਦੀ। ਜਰਮਨੀ ਯੂਕਰੇਨ ਨੂੰ ਹਥਿਆਰ ਪਹੁੰਚਾਉਣ ਵਾਲਾ ਪਹਿਲਾ ਦੇਸ਼ ਸੀ। ਜਰਮਨੀ ਨੇ ਖੁਦ ਹਿਟਲਰ ਦੇ ਇਤਿਹਾਸ ਨੂੰ ਇਸ ਦਾ ਕਾਲਾ ਅਧਿਆਏ ਕਰਾਰ ਦਿੱਤਾ ਹੈ।

ਰਾਸ਼ਟਰਪਤੀ ਜ਼ੇਲੇਨਸਕੀ ਹਰ ਸਾਲ ਵਿਕਟਰ ਡੇਅ ਯਾਨੀ 9 ਮਈ ਨੂੰ ਆਪਣੇ ਦਾਦਾ ਜੀ ਦੀ ਕਬਰ ‘ਤੇ ਜਾਂਦੇ ਨੇ ਅਤੇ ਉੱਥੇ ਕੁਝ ਸਮਾਂ ਬਿਤਾਉਂਦੇ ਨੇ । ਸਾਲ 2020 ‘ਚ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਉਹ ਆਪਣੇ ਦਾਦਾ ਜੀ ਦੀ ਕਬਰ ‘ਤੇ ਪਹੁੰਚੇ ਸੀ। ਉਸ ਸਮੇਂ ਸਾਈਮਨ ਦੀ ਕਹਾਣੀ ਅੰਤਰਰਾਸ਼ਟਰੀ ਮੀਡੀਆ ਵਿੱਚ ਬਹੁਤ ਜ਼ਿਆਦਾ ਲਿਖੀ ਗਈ ਸੀ।

Leave a Reply

Your email address will not be published. Required fields are marked *