[gtranslate]

ਔਖੇ ਵੇਲੇ ਫਿਰ ਅੱਗੇ ਆਈ ਖ਼ਾਲਸਾ ਏਡ, ਯੂਕਰੇਨ ‘ਚ ਫਸੇ ਲੋਕਾਂ ਲਈ ਲਾਇਆ ਲੰਗਰ

khalsa aid providing langar on train

ਜਦੋਂ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਖਾਲਸਾ ਏਡ ਹਮੇਸ਼ਾ ਹੀ ਮਦਦ ਲਈ ਸਭ ਤੋਂ ਅੱਗੇ ਹੁੰਦੀ ਹੈ। ਹੁਣ ਯੂਕਰੇਨ ‘ਚ ਫਸੇ ਲੋਕਾਂ ਦੀ ਮਦਦ ਲਈ ਖ਼ਾਲਸਾ ਏਡ ਨੇ ਫਿਰ ਮੋਰਚਾ ਸਾਂਭਿਆ ਹੈ, ਖ਼ਾਲਸਾ ਏਡ ਨੇ ਯੂਕਰੇਨ ਤੋਂ ਲੋਕਾਂ ਨੂੰ ਬਾਹਰ ਕੱਢਣ ਦੇ ਨਾਲ-ਨਾਲ ਉਨ੍ਹਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਹੈ। ਖ਼ਾਲਸਾ ਏਡ ਨੇ ਲੋਕਾਂ ਨੂੰ ਲੇਵੀਵ ਸ਼ਹਿਰ ਲੈ ਕੇ ਜਾ ਰਹੀ ਇੱਕ ਰੇਲ ਗੱਡੀ ਵਿੱਚ ਗੁਰੂ ਕਾ ਲੰਗਰ ਲਾਇਆ ਹੈ। ਦੱਸ ਦੇਈਏ ਕਿ ਰੂਸ ਦੇ ਹਮਲੇ ਪਿੱਛੋਂ ਯੂਕਰੇਨ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। 20 ਹਜ਼ਾਰ ਦੇ ਕਰੀਬ ਭਾਰਤੀ ਉਥੇ ਫਸੇ ਹੋਏ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਪੰਜਾਬੀ ਵੀ ਹਨ। ਯੂਕਰੇਨ ਵਿੱਚ ਫਸੇ ਲੋਕਾਂ ਲਈ ਪੰਜਾਬ ਵਿੱਚ ਬੈਠੇ ਉਨ੍ਹਾਂ ਦੇ ਪਰਿਵਾਰ ਫਿਕਰਾਂ ਵਿੱਚ ਬੈਠੇ ਹੋਏ ਹਨ ਕਿ ਉਹ ਸਹੀ-ਸਲਾਮਤ ਘਰ ਪਰਤ ਆਉਣ।

ਜ਼ਿਕਰਯੋਗ ਹੈ ਕਿ ਬਹਾਦਰ ਸਿੱਖ ਕੌਮ ਆਪਣੇ ਸਵੈ ਮਾਣ ਲਈ ਦੁਨੀਆਂ ਭਰ ‘ਚ ਜਾਣੀ ਜਾਂਦੀ ਹੈ। ਮਨੁੱਖਤਾ ਲਈ ਕੀਤੇ ਜਾਂਦੇ ਮਹਾਨ ਕੰਮਾਂ ਲਈ ਸਿੱਖਾਂ ਦੀ ਵਿਸ਼ਵ ਪੱਧਰ ‘ਤੇ ਵੱਖਰੀ ਪਛਾਣ ਹੈ। ਸਿੱਖ ਕੌਮ ਹਮੇਸ਼ਾਂ ਹੀ ਕਈ ਮੁਹਿੰਮਾਂ ‘ਚ ਸਹਾਰਾ ਬਣਨ ਲਈ ਅੱਗੇ ਆਈ ਹੈ। ਸਿੱਖ ਗੁਰੂਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਇਤਿਹਾਸ ‘ਚ ਸੁਨਹਿਰੇ ਅੱਖਰਾਂ ਨਾਲ ਦਰਜ ਹਨ। ਉਸੇ ਤਰ੍ਹਾਂ ਸਿੱਖ ਭਾਈਚਾਰੇ ਦੇ ਲੋਕ ਵੀ ਲੋਕਾਂ ਦੀ ਮਦਦ ਲਈ ਆਪਣਾ ਆਪ ਵਾਰਨ ਲਈ ਤਿਆਰ ਰਹਿੰਦੇ ਹਨ। ਜਿਸ ਦੀ ਇਹ ਵੀ ਇੱਕ ਤਾਜ਼ਾ ਮਿਸਾਲ ਹੈ। ਬੇਸ਼ੱਕ ਮੁਸ਼ਕਲ ਵੇਲੇ ਹੋਰ ਵੀ ਭਾਈਚਾਰਿਆਂ ਦੇ ਲੋਕ ਸਾਹਮਣੇ ਆਉਂਦੇ ਹਨ ਪਰ ਜਿਸ ਤਰ੍ਹਾਂ ਸਿੱਖ ਭਾਈਚਾਰਾ ਔਖੇ ਵੇਲੇ ਡਟਦਾ ਹੈ ਉਹ ਕਾਬਲ ਏ ਤਾਰੀਫ ਹੈ।

Leave a Reply

Your email address will not be published. Required fields are marked *