ਟੀਮ ਇੰਡੀਆ ਵਰਲਡ ਟੈਸਟ ਚੈਂਪੀਅਨਸ਼ਿਪ (WTC ) ਦੇ ਫਾਈਨਲ ਦੇ ਪੰਜਵੇਂ ਦਿਨ ਮੈਚ ਵਿੱਚ ਵਾਪਸੀ ਕੀਤੀ ਹੈ। ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿੱਚ 249 ਦੌੜਾਂ ‘ਤੇ ਢੇਰ ਕਰ ਦਿੱਤਾ ਸੀ। ਹਾਲਾਂਕਿ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਦੇ ਅਧਾਰ ‘ਤੇ 32 ਦੌੜਾਂ ਦੀ ਲੀਡ ਮਿਲੀ ਹੈ। ਟੀਮ ਇੰਡੀਆ ਵੱਲੋਂ ਸ਼ਮੀ ਨੇ 4, ਇਸ਼ਾਂਤ ਸ਼ਰਮਾ ਨੇ 3 ਅਤੇ ਆਰ ਅਸ਼ਵਿਨ ਨੇ 2 ਵਿਕਟਾਂ ਹਾਸਿਲ ਕੀਤੀਆਂ। ਦੂਜੀ ਪਾਰੀ ਵਿੱਚ ਟੀਮ ਇੰਡੀਆ ਨੇ ਸਟੰਪ ਤੱਕ 2 ਵਿਕਟਾਂ ਦੇ ਨੁਕਸਾਨ ‘ਤੇ 64 ਦੌੜਾਂ ਬਣਾਈਆਂ ਹਨ।
ਚੈਂਪੀਅਨ ਦਾ ਫੈਸਲਾ ਹੁਣ ਰਿਜ਼ਰਵ ਡੇਅ ਕਰੇਗਾ। ਟੀਮ ਇੰਡੀਆ ਨੇ ਦੂਸਰੀ ਪਾਰੀ ਵਿੱਚ ਪੰਜਵੇਂ ਦਿਨ ਦਾ ਖੇਡ ਖਤਮ ਹੋਣ ਤੱਕ 2 ਵਿਕਟਾਂ ਦੇ ਨੁਕਸਾਨ ‘ਤੇ 64 ਦੌੜਾਂ ਬਣਾਈਆਂ ਹਨ। ਪੁਜਾਰਾ 12 ਅਤੇ ਕੋਹਲੀ 8 ਦੌੜਾਂ ਬਣਾ ਕੇ ਨਾਬਾਦ ਪਰਤੇ ਸਨ। ਭਾਰਤ ਨਿਊਜ਼ੀਲੈਂਡ ਤੋਂ 32 ਦੌੜਾਂ ਅੱਗੇ ਹੈ।