ਮੋਗਾ ਪੁਲਿਸ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਹੈ। ਬੁੱਧਵਾਰ ਨੂੰ ਮੋਗਾ ਸ਼ਹਿਰ ਵਿੱਚ ਦਿਨ ਦਿਹਾੜੇ ਕੁਝ ਅਣਪਛਾਤੇ ਲੋਕਾਂ ਵੱਲੋਂ ਇੱਕ ਕੁੜੀ ਅਗ਼ਵਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਕੁੜੀ ਦੀ ਉਮਰ 17-18 ਦੱਸੀ ਜਾ ਰਹੀ ਹੈ, ਘਟਨਾ ਨਾਲ ਸ਼ਹਿਰ ਵਿੱਚ ਸਨਸਨੀ ਫੈਲੀ ਹੋਈ ਹੈ। ਮੋਗਾ ਦੇ ਲਾਲ ਸਿੰਘ ਰੋਡ ਤੇ ਸੜਕ ਕਿਨਾਰੇ ਬੈਠੀ ਇੱਕ ਕੁੜੀ ਨੂੰ ਹਰਿਆਣਾ ਨੰਬਰ ਅਲਟੋ ਕਾਰ ਤੇ ਆਏ ਨਕਾਬਪੋਸ਼ ਲੜਕਿਆਂ ਵੱਲੋਂ ਜਬਰਨ ਲਡ਼ਕੀ ਨੂੰ ਗੱਡੀ ‘ਚ ਬਿਠਾਇਆ ਗਿਆ ‘ਤੇ ਫਿਰ ਉੱਥੋਂ ਫ਼ਰਾਰ ਹੋ ਗਏ। ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਚ ਕੈਦ ਹੋ ਗਈ, ਪੁਲਿਸ ਨੇ ਮਾਮਲਾ ਦਰਜ ਕਰਕੇ ਭਾਲ ਅਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਲਾਲ ਸਿੰਘ ਰੋਡ ‘ਤੇ ਇੱਕ ਕੁੜੀ ਆਪਣੇ ਭਰਾ ਨਾਲ ਇੱਕ ਕੋਠੀ ਦੇ ਬਾਹਰ ਕਿਸੇ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਇੱਕ ਕਾਰ ਜੋ ਕਿ ਅਲਟੋ ਦੱਸੀ ਜਾ ਰਹੀ ਹੈ, ਉਨ੍ਹਾਂ ਕੋਲ ਰੁਕੀ। ਗੱਡੀ ਵਿੱਚੋਂ ਉਤਰੇ ਕੁੱਝ ਨੌਜਵਾਨਾਂ ਨੇ ਮੁੰਡੇ ਨੂੰ ਧੱਕਾ ਮਾਰ ਕੇ ਕੁੜੀ ਨੂੰ ਕਾਰ ਵਿੱਚ ਸੁੱਟ ਲਿਆ ਅਤੇ ਫਰਾਰ ਹੋ ਗਏ।