[gtranslate]

ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ‘ਚ ਵੜੇ ਚੋਰ, ਪੜ੍ਹੋ ਪੂਰੀ ਖਬਰ

robbery attempt at finance minister residence

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਥੇ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਸਨ  ਉੱਥੇ ਹੀ ਬਠਿੰਡਾ ਦੇ ਪੌਸ਼ ਇਲਾਕੇ ਵਿਚ ਬਣ ਰਹੀ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ‘ਚ ਚੋਰਾਂ ਦੇ ਵੜਨ ਦੀ ਖਬਰ ਸਾਹਮਣੇ ਆਈ ਹੈ। ਚੋਰੀ ਦੀ ਮਨਸ਼ਾ ਨਾਲ ਜ਼ਿੰਦੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਕੋਠੀ ਵਿੱਚ ਬਤੌਰ ਲੇਬਰ ਕੰਮ ਕਰ ਰਹੇ ਮਜ਼ਦੂਰਾਂ ਨੇ ਦੱਸਿਆ ਕਿ ਮੁੱਖ ਗੇਟ ਉਪਰ ਇੱਟਾਂ ਅਤੇ ਰੋੜੇ ਵਰ੍ਹਾਏ ਗਏ ਅਤੇ ਇਕ ਗੇਟ ਨੂੰ ਤੋੜਿਆ ਗਿਆ ਅੰਦਰ ਕੀਮਤੀ ਸਾਮਾਨ ਪਿਆ ਸੀ ਪਰ ਫਿਲਹਾਲ ਇਹ ਜਾਣਕਾਰੀ ਨਹੀਂ ਹੈ ਕਿ ਕੀ ਕੁੱਝ ਚੋਰੀ ਹੋਇਆ ਹੈ ਜਾ ਨਹੀਂ।

ਉਧਰ ਦੂਜੇ ਪਾਸੇ ਸਨ ਥਾਣਾ ਸਿਵਲ ਲਾਈਨ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਠੇਕੇਦਾਰ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਉਸਾਰੀ ਅਧੀਨ ਕੋਠੀ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ  ਜਿਸ ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ  ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ

Leave a Reply

Your email address will not be published. Required fields are marked *