ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਲਖਨਊ ਵਿੱਚ ਇੱਕ ਜਨ ਸਭਾ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਪੀਐਮ ਮੋਦੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਅਤੇ ਆਪਣੇ ਆਪ ਨੂੰ ਅੱਤਵਾਦੀ ਦੱਸਣ ਦੇ ਦੋਸ਼ਾਂ ‘ਤੇ ਕਿਹਾ ਕਿ ਇੱਕ ਉਹ ਅੱਤਵਾਦੀ ਹੁੰਦਾ ਹੈ ਜੋ ਜਨਤਾ ਨੂੰ ਡਰਾਉਂਦਾ ਹੈ, ਇੱਕ ਉਹ ਅੱਤਵਾਦੀ ਹੁੰਦਾ ਹੈ ਜੋ ਭ੍ਰਿਸ਼ਟਾਚਾਰੀਆਂ ਨੂੰ ਡਰਾਉਂਦਾ ਹੈ। ਕੇਜਰੀਵਾਲ ਇੱਕ ਅੱਤਵਾਦੀ ਹੈ ਜੋ ਭ੍ਰਿਸ਼ਟਾਚਾਰੀਆਂ ਨੂੰ ਡਰਾਉਂਦਾ ਹੈ । ਫਿਲਮ ‘ਸ਼ੋਲੇ’ ਦਾ ਇੱਕ ਡਾਇਲਾਗ ਹੈ- ਜਦੋਂ 100-100 ਮੀਲ ਤੱਕ ਕੋਈ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਮਾਂ ਕਹਿੰਦੀ ਹੈ, ਬੇਟਾ ਸੌਂ ਜਾ ਨਹੀਂ ਤਾਂ ਕੇਜਰੀਵਾਲ ਆ ਜਾਵੇਗਾ।
ਲਖਨਊ ਤੋਂ ‘ਆਪ’ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਭਾਜਪਾ ਨੇ ਸਾਰੀਆਂ ਏਜੰਸੀਆਂ ਦੇ ਛਾਪੇ ਮਰਵਾਏ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਜਦੋਂ ਮੈਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਗਾਜ਼ੀਆਬਾਦ ਵਿੱਚ ਕੋਈ ਕਵੀ ਹੈ ਜਿਸ ਨੇ ਦੱਸਿਆ ਕਿ ਕੇਜਰੀਵਾਲ ਅੱਤਵਾਦੀ ਹੈ। ਮੋਦੀ ਜੀ, ਸਾਰੀਆਂ ਏਜੰਸੀਆਂ ਨੂੰ ਹਟਾ ਦਿਓ ਅਤੇ ਉਸ ਕਵੀ ਨੂੰ ਰੱਖੋ। ਉਹ ਦੱਸੇਗਾ ਕਿ ਅੱਤਵਾਦੀ ਕੌਣ ਹੈ।
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਅੱਤਵਾਦੀ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਅੱਤਵਾਦੀ ਜਨਤਾ ਨੂੰ ਡਰਾਉਂਦਾ ਹੈ। ਦੂਜਾ ਅੱਤਵਾਦੀ ਭ੍ਰਿਸ਼ਟਾਂ ਨੂੰ ਡਰਾਉਂਦਾ ਹੈ। ਕੇਜਰੀਵਾਲ ਭ੍ਰਿਸ਼ਟਾਚਾਰੀਆਂ ਨੂੰ ਡਰਾਉਂਦਾ ਹੈ। ਸ਼ੋਲੇ ਫਿਲਮ ਵਿੱਚ ਇੱਕ ਡਾਇਲਾਗ ਹੈ, ਜਦੋਂ ਬੱਚਾ 100-100 ਮੀਲ ਤੱਕ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਮਾਂ ਕਹਿੰਦੀ ਹੈ ਸੌਂ ਜਾਓ ਨਹੀਂ ਤਾਂ ਕੇਜਰੀਵਾਲ ਆ ਜਾਵੇਗਾ।
ਇਸ ਤੋਂ ਅੱਗੇ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ‘ਮੈਂ ਹੈਰਾਨ ਹਾਂ ਕਿ ਅੱਤਵਾਦੀਆਂ ਨੇ ਸਾਈਕਲ ਨੂੰ ਪਸੰਦ ਕੀਤਾ’ ‘ਤੇ ਹਮਲਾ ਬੋਲਦਿਆਂ ਕਿਹਾ ਕੀਤਾ, ਜਿਸ ਨੂੰ ਮਰਜ਼ੀ ਭਾਜਪਾ ਵਾਲੇ ਅੱਤਵਾਦੀ ਬੋਲ ਦਿੰਦੇ ਹਨ। ਪਹਿਲਾਂ ਕਿਸਾਨਾਂ ਨੂੰ ਅੱਤਵਾਦੀ ਬੋਲਿਆ, ਹੁਣ ਗਰੀਬ ਸਾਈਕਲ ਵਾਲਿਆਂ ਨੂੰ ਅੱਤਵਾਦੀ ਬੋਲ ਦਿੱਤਾ । ਇਸ ਵਾਰ ਵੋਟ ਪਾਉਣ ਜਾਓ ਤਾਂ ਭਾਜਪਾ ਵਾਲਿਆਂ ਨੂੰ ਦੱਸੋ ਕਿ ਗਰੀਬ ਸਾਈਕਲ ਚਲਾਉਣ ਵਾਲੇ ਅੱਤਵਾਦੀ ਨਹੀਂ ਹੁੰਦੇ।