ਕਿਸਾਨ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦੀਪ ਸਿੱਧੂ ਦਾ ਅੰਤਿਮ ਸਸਕਾਰ ਪਿੰਡ ਥਰੀਕੇ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ। ਦੀਪ ਦੇ ਪਰਿਵਾਰ ਤੇ ਸਮਰਥਕਾਂ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਹੈ। ਇਸ ਮੌਕੇ ਵੱਡੀ ਗਿਣਤੀ ਲੋਕ ਹਾਜ਼ਰ ਸਨ। ਇਸ ਮੌਕੇ ਸਿੱਧੂ ਦੀ ਸੋਚ ਉਤੇ ਪਹਿਰਾ ਦੇਣ ਦੇ ਨਾਅਰੇ ਵੀ ਲੱਗੇ। ਦੱਸ ਦਈਏ ਕਿ ਅਦਾਕਾਰ ਤੇ ਕਿਸਾਨੀ ਅੰਦਲੋਨ ‘ਚ ਅਹਿਮ ਯੋਗਦਾਨ ਪਾਉਣ ਵਾਲੇ ਦੀਪ ਸਿੱਧੂ ਦੀ ਦਿੱਲੀ ਦੀ ਕੁੰਡਲੀ ਮਨੇਸਰ ਹਾਈਵੇਅ (ਕੇ. ਐਮ.ਪੀ.ਐਲ.) ਵਿਖੇ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ।
ਸਿੱਧੂ ਦੇ ਬਹੁਤ ਸਾਰੇ ਚਾਹੁਣ ਵਾਲੇ ਸਨ। ਉਨ੍ਹਾਂ ਦੀ ਯਾਦ ਵਿਚ ਹਰ ਅੱਖ ਵਿਚ ਹੰਝੂ ਹੈ, ਹਰ ਦਿਲ ਰੋ ਰਿਹਾ ਹੈ। ਮਹਿਜ਼ 37 ਸਾਲ ਦੀ ਉਮਰ ਵਿਚ ਦੀਪ ਸਿੱਧੂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਸਿੱਧੂ ਹਮੇਸ਼ਾ ਕੌਮ ਦੀ ਪੰਜਾਬੀਆਂ ਦੀ ਗੱਲ ਕਰਦੇ ਸਨ ਬੇਬਾਕੀ ਨਾਲ ਬੋਲਦੇ ਸਨ। ਪਿੰਡ ਥਰੀਕੇ ਦੀਪ ਸਿੱਧੂ ਦੇ ਭਰਾ ਰਹਿੰਦੇ ਹਨ।