ਪੰਜਾਬੀ ਅਦਾਕਾਰ ਬੀਨੂ ਢਿੱਲੋਂ ਨੂੰ ਵੱਡਾ ਸਦਮਾ ਲੱਗਿਆ ਹੈ। ਦੱਸ ਦੇਈਏ ਕਿ ਬੀਨੂ ਢਿੱਲੋਂ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ। ਬੀਨੂ ਢਿੱਲੋਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਖਬਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ਰਧਾਂਜਲੀ ਸਾਂਝੀ ਕੀਤੀ ਜਿਸ ਵਿੱਚ ਲਿਖਿਆ ਹੈ ‘ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਪਿਆਰੇ ਮਾਤਾ ਜੀ ਸਰਦਾਰਨੀ ਨਰਿੰਦਰ ਕੌਰ ਜੀ ਹੁਣ ਸਾਡੇ ਵਿੱਚ ਨਹੀਂ ਰਹੇ।’ ਬੀਨੂ ਢਿੱਲੋਂ ਨੇ ਇਸ ਦੇ ਕੈਪਸ਼ਨ ‘ਚ ਲਿਖਿਆ ‘ਲਵ ਯੂ ਮੰਮੀ ਜੀ।’
ਇਸ ਪੋਸਟ ‘ਤੇ ਨੀਰੂ ਬਾਜਵਾ, ਰਾਣਾ ਰਣਬੀਰ, ਸਰਗੁਣ ਮਹਿਤਾ, ਕੁਲਰਾਜ ਰੰਧਾਵਾ,ਸਮੀਪ ਕੰਗ ਅਤੇ ਹੋਰਾਂ ਨੇ ਕੰਮੈਂਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੁੱਖ ਦੀ ਘੜੀ ‘ਚ ਬੀਨੂ ਢਿੱਲੋਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨਾਲ ਦੁੱਖ ਸਾਂਝਾ ਕਰ ਰਹੇ ਹਨ। ਬੀਨੂ ਢਿੱਲੋਂ ਦੇ ਮਾਤਾ ਜੀ ਦਾ ਜਨਮ 1936 ਵਿੱਚ ਹੋਇਆ ਸੀ। ਉਹ 86 ਸਾਲਾਂ ਦੇ ਸਨ।