ਨਿਊਜ਼ੀਲੈਂਡ ਦਾ ਦੱਖਣੀ ਆਕਲੈਂਡ ਇਸ ਸਮੇਂ ਸ਼ਨੀਵਾਰ ਸਵੇਰੇ ਆਏ ਤੂਫ਼ਾਨੀ ਝੱਖੜ ਦੀ ਮਾਰ ਝੱਲ ਰਿਹਾ ਹੈ, ਸ਼ਨੀਵਾਰ ਨੂੰ ਆਏ ਤੂਫ਼ਾਨੀ ਝੱਖੜ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ‘ਚ ਲੋਕ ਇਸ ਤੂਫ਼ਾਨ ਕਾਰਨ ਪ੍ਰਭਾਵਿਤ ਹੋਏ ਸਨ। ਪਰ ਹੁਣ ਤੂਫ਼ਾਨ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਇੱਕ ਹੋਰ ਡਰ ਸਤਾਉਣ ਲੱਗਾ ਹੈ। ਦਰਅਸਲ ਤੂਫ਼ਾਨ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦੇ ਵਿੱਚ ਚੋਰੀ ਦੀਆ ਵਾਰਦਾਤਾਂ ਦਾ ਡਰ ਵੱਧ ਗਿਆ ਹੈ। ਵਸਨੀਕਾਂ ਦੇ ਡਰ ਦੇ ਅਨੁਸਾਰ ਲੁਟੇਰਿਆਂ ਵੱਲੋਂ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਹੁਣ ਪੁਲਿਸ ਅਤੇ ਆਕਲੈਂਡ ਕੌਂਸਲ ਨੇ ਸ਼ਨੀਵਾਰ ਨੂੰ ਆਏ ਤੂਫਾਨ ਨਾਲ ਪ੍ਰਭਾਵਿਤ ਹੋਈਆਂ ਉਪਨਗਰੀਆ ਦੀਆਂ ਗਲੀਆਂ ਵਿੱਚ ਗਸ਼ਤ ਵਧਾ ਦਿੱਤੀ ਹੈ।
ਦੱਖਣੀ ਆਕਲੈਂਡ ਦੇ ਉਪਨਗਰ Papatoetoe ਵਿੱਚ ਤੂਫਾਨ ਦੌਰਾਨ ਕਈ ਸੰਪਤੀਆਂ ਅਤੇ ਘਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਸੀ। ਇਹ ਤੂਫ਼ਾਨ ਇਨ੍ਹਾਂ ਖਤਰਨਾਕ ਸੀ ਕਿ ਕਈ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਸੀ, ਜਾਨ ਗਵਾਉਣ ਵਾਲਿਆਂ ਵਿੱਚ ਇੱਕ ਭਰਤੀ ਵੀ ਸ਼ਾਮਿਲ ਸੀ। ਆਕਲੈਂਡ ਕੌਂਸਲ ਨੇ ਪੁਸ਼ਟੀ ਕੀਤੀ ਹੈ ਕਿ 67 ਸਥਾਨਕ ਵਸਨੀਕਾਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਦੇ ਨੁਕਸਾਨ ਦੇ ਵੱਡੇ ਪੱਧਰ ਦੇ ਕਾਰਨ ਐਮਰਜੈਂਸੀ ਰਿਹਾਇਸ਼ ਵਿੱਚ ਰਹਿਣਾ ਪੈ ਰਿਹਾ ਹੈ।
ਜਿਵੇਂ ਕਿ ਗਲੀਆਂ ਵਿੱਚ ਸਫਾਈ ਦਾ ਸਭ ਤੋਂ ਬੁਰਾ ਪ੍ਰਭਾਵ ਪਿਆ ਹੈ, ਪੁਲਿਸ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਇਲਾਕੇ ਵਿੱਚ ਆਪਣੀ ਮੌਜੂਦਗੀ ਵਧਾ ਦਿੱਤੀ ਸੀ, ਜਦੋਂ ਕੁੱਝ ਸਥਾਨਕ ਲੋਕਾਂ ਨੇ ਚਿੰਤਾ ਜਤਾਈ ਸੀ ਕਿ ਉਨ੍ਹਾਂ ਦੇ ਘਰਾਂ ਨੂੰ ਲੁੱਟਣ ਵਾਲਿਆਂ ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। “ਕਾਉਂਟੀਜ਼ ਮੈਨੂਕਾਉ ਪੁਲਿਸ (Counties Manukau) ਦੇ ਇੰਸਪੈਕਟਰ ਰੋਡ ਹੋਨਨ ਨੇ ਕਿਹਾ,” ਪੁਲਿਸ ਮੌਸਮ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਲੋਕਾਂ ਦੀਆਂ ਤੋਂ ਚਿੰਤਾਵਾਂ ਤੋਂ ਜਾਣੂ ਹੈ ਅਤੇ ਉਨ੍ਹਾਂ ਨੂੰ ਯਕੀਨ ਦਿਵਾਉਣਾ ਚਾਹੁੰਦੀ ਹੈ ਕਿ ਪੁਲਿਸ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਐਮਰਜੈਂਸੀ ਪ੍ਰਬੰਧਨ ਨਾਲ ਕੰਮ ਕਰ ਰਹੀ ਹੈ। ਪੁਲਿਸ ਨੂੰ ਇਸ ਪੜਾਅ ਦੌਰਾਨ ਚੋਰੀ ਦੀ ਕੋਈ ਖਬਰ ਨਹੀਂ ਮਿਲੀ ਹੈ।
ਪੁਲਿਸ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਆਪਣੇ ਆਸ-ਪਾਸ ਦੇ ਗੁਆਂਢੀਆਂ ਦੇ ਘਰਾਂ ਦਾ ਧਿਆਨ ਰੱਖਣ ਅਤੇ ਸ਼ੱਕੀ ਗਤੀਵਿਧੀਆਂ ਬਾਰੇ ਪੁਲਿਸ ਨੂੰ ਰਿਪੋਰਟ ਕਰਨ। ਆਕਲੈਂਡ ਦੀ ਐਮਰਜੈਂਸੀ ਮੈਨੇਜਮੈਂਟ ਨੇ ਪੁਲਿਸ ਅਤੇ ਹੋਰਨਾਂ ਪ੍ਰਤੀਕਰਮੀਆਂ ਦੇ ਕੰਮ ਦਾ ਸਮਰਥਨ ਕਰਨ ਅਤੇ ਪ੍ਰਭਾਵਿਤ ਇਲਾਕਿਆਂ ਦੇ ਵਸਨੀਕਾਂ ਨੂੰ ਹੋਰ ਭਰੋਸਾ ਦਿਵਾਉਣ ਲਈ ਅਗਲੇ ਕੁੱਝ ਦਿਨਾਂ ਲਈ ਇਸ ਖੇਤਰ ਵਿੱਚ ਹੋਰ ਸੁਰੱਖਿਆ ਗਸ਼ਤ ਦਾ ਪ੍ਰਬੰਧ ਕੀਤਾ ਹੈ। ਇਹ ਤੂਫ਼ਾਨ ਕਿੰਨਾ ਖਤਰਨਾਕ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾਂ ਸਕਦਾ ਹੈ ਕਿ ਤੂਫ਼ਾਨੀ ਝੱਖੜ ਕਾਰਨ ਕਿੰਨਾ ਨੁਕਸਾਨ ਹੋਇਆ ਅਜੇ ਇਸ ਸਬੰਧੀ ਕੋਈ ਹਿਸਾਬ ਕਿਤਾਬ ਨਹੀਂ ਹੈ।