ਟੀਵੀ ਅਦਾਕਾਰਾ ਕਰਿਸ਼ਮਾ ਤੰਨਾ ਵੀ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਟੀਵੀ ਅਦਾਕਾਰਾ ਕਰਿਸ਼ਮਾ ਤੰਨਾ ਨੇ ਮੁੰਬਈ ਦੇ ਪੌਸ਼ ਬਾਂਦਰਾ ਇਲਾਕੇ ‘ਚ ਸਥਿਤ ਫਾਈਵ ਸਟਾਰ ਹੋਟਲ ‘ਤਾਜ ਲੈਂਡ’ ‘ਚ ਆਪਣੇ ਬੁਆਏਫ੍ਰੈਂਡ ਵਰੁਣ ਬੰਗੇਰਾ ਨਾਲ ਵਿਆਹ ਦੇ ਸੱਤ ਫੇਰੇ ਲਏ ਹਨ। ਹਲਕੇ ਗੁਲਾਬੀ ਰੰਗ ਦੀ ਵੈਡਿੰਗ ਡਰੈੱਸ ‘ਚ ਦੁਲਹਨ ਬਣੀ ਕਰਿਸ਼ਮਾ ਤੰਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਇਸ ਤੋਂ ਪਹਿਲਾਂ ਕਰਿਸ਼ਮਾ ਨੇ ਆਪਣੇ ਮਹਿੰਦੀ ਫੰਕਸ਼ਨ ਅਤੇ ਹਲਦੀ ਫੰਕਸ਼ਨ ਦੇ ਨਾਲ ਪ੍ਰੀ-ਵੈਡਿੰਗ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ। ਕਰਿਸ਼ਮਾ ਦੇ ਪਤੀ ਵਰੁਣ ਇੱਕ ਕਾਰੋਬਾਰੀ ਹਨ। ਉਨ੍ਹਾਂ ਨੇ ਕੁੱਝ ਮਹੀਨੇ ਪਹਿਲਾਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਰਿਸ਼ਤੇ ਨੂੰ ਲੈ ਕੇ ‘ਖੁਸ਼ਖਬਰੀ’ ਦਿੱਤੀ ਸੀ।