ਸੋਮਵਾਰ 21 ਜੂਨ ਨੂੰ ਵਿਸ਼ਵ ਭਰ ਵਿੱਚ 7 ਵਾਂ ਯੋਗਾ ਦਿਵਸ ਮਨਾਇਆ ਗਿਆ ਹੈ। ਯੋਗਾ ਦਿਵਸ ਦੌਰਾਨ ਨੇਤਾਵਾਂ ਅਤੇ ਅਦਾਕਾਰਾਂ ਨੇ ਯੋਗਾ ਕਰਦੇ ਸੋਸ਼ਲ ਮੀਡੀਆ ‘ਤੇ ਫੋਟੋਆਂ ਅਤੇ ਵੀਡਿਓਜ਼ ਨੂੰ ਸਾਂਝਾ ਕੀਤਾ ਹੈ। ਇਸ ਦੇ ਨਾਲ ਸਭ ਨੇ ਲੋਕਾਂ ਨੂੰ ਯੋਗਾ ਕਰਨ ਦੀ ਸਲਾਹ ਵੀ ਦਿੱਤੀ ਹੈ। ਇਸੇ ਤਰਾਂ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਲੋਕਾਂ ਨੂੰ ਯੋਗਾ ਦੇ ਫਾਇਦਿਆਂ ਬਾਰੇ ਦੱਸ ਰਹੇ ਹਨ।
ਵੀਡੀਓ ਦੀ ਸ਼ੁਰੂਆਤ ਵਿੱਚ, ਅਭਿਨੇਤਰੀ ਨੇ ਆਤਮਾ ਨਮਸਤੇ ਕਰ ਕੇ ਸਾਰਿਆਂ ਨੂੰ ਯੋਗ ਦਿਵਸ ਦੀ ਮੁਬਾਰਕਬਾਦ ਦਿੱਤੀ ਹੈ। ਸਾਰਿਆਂ ਦੀ ਖੁਸ਼ਹਾਲੀ, ਸ਼ਾਂਤੀ ਅਤੇ ਸਿਹਤ ਲਈ ਅਰਦਾਸ ਵੀ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਵਿੱਚ ਯੋਗਾ ਦੇ ਅਭਿਆਸ ਸਬੰਧੀ ਜਾਣਕਾਰੀ ਦਿੰਦਿਆਂ ਯੋਗਾ ਦੇ ਫਾਇਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ, ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਵੀਡੀਓ ਸ਼ੇਅਰ ਕਰਨ ਅਤੇ ਯੋਗਾ ਕਰਨ ਦੀ ਅਪੀਲ ਕੀਤੀ ਹੈ। ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦਿਆਂ ਉਨ੍ਹਾਂ ਨੇ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ ਅਤੇ ਪ੍ਰਸ਼ੰਸਕਾਂ ਨੂੰ ਹਰ ਰੋਜ਼ ਯੋਗਾ ਕਰਨ ਦੀ ਬੇਨਤੀ ਕੀਤੀ।
ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਵਿਚਾਲੇ ਇਸ ਵਾਰ ਦੂਜਾ ਯੋਗ ਦਿਵਸ ਮਨਾਇਆ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਮਹਾਂਮਾਰੀ ਦੇ ਵਿਚਕਾਰ 6ਵਾਂ ਯੋਗ ਦਿਵਸ ਆਯੋਜਿਤ ਕੀਤਾ ਗਿਆ ਸੀ। ਹਾਲਾਂਕਿ, ਕੋਰੋਨਾ ਕਾਰਨ ਇਹ ਫਿੱਕਾ ਰਿਹਾ। ਪਿਛਲੇ ਸਾਲ ਸੰਯੁਕਤ ਰਾਸ਼ਟਰ ਨੇ ਇਸਦੀ ਥੀਮ ‘ਯੋਗ ਫਾਰ ਹੈਲਥ- ਯੋਗ ਫਰਾਮ ਹੋਮ’ ਰੱਖੀ ਸੀ। ਇਸ ਵਾਰ ਵੀ ਕੋਰੋਨਾ ਢੁੱਕਵੇਂ ਵਿਵਹਾਰ ਨਾਲ ਮਨਾਇਆ ਗਿਆ ਹੈ। ਯਾਨੀ ਸਮਾਜਿਕ ਦੂਰੀਆਂ, ਮਾਸਕ ਅਤੇ ਵਾਰ-ਵਾਰ ਹੱਥ ਧੋਣ ਦੇ ਨਿਯਮਾਂ ਦੀ ਪਾਲਣਾ ਕਰਨੀ।