ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ ਤੋਂ ਪਹਿਲਾਂ ਪ੍ਰਸੰਸਕਾਂ ਦੇ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਿਕ ਟੀਮ ਇੰਡੀਆ ‘ਤੇ ਕੋਰੋਨਾ ਦੀ ਮਾਰ ਪਈ ਹੈ। ਖਬਰਾਂ ਮੁਤਾਬਿਕ ਟੀਮ ਇੰਡੀਆ ਦੇ 8 ਖਿਡਾਰੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ, ਰਿਤੂਰਾਜ ਗਾਇਕਵਾੜ ਕੋਰੋਨਾ ਪੌਜੇਟਿਵ ਪਾਏ ਗਏ ਹਨ। ਸ਼੍ਰੇਅਸ ਅਈਅਰ ਵੀ ਕੋਰੋਨਾ ਦੀ ਲਪੇਟ ‘ਚ ਦੱਸੇ ਜਾ ਰਹੇ ਹਨ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬਾਕੀ ਪੰਜ ਖਿਡਾਰੀ ਕੌਣ ਹਨ। ਵੈਸੇ, ਬੀਸੀਸੀਆਈ ਦੀ ਮੈਡੀਕਲ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਖਬਰਾਂ ਦੀ ਮੰਨੀਏ ਤਾਂ ਇਹ ਖਿਡਾਰੀ ਹੁਣ ਵਨਡੇ ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ। ਜਲਦੀ ਹੀ ਬੀਸੀਸੀਆਈ ਉਨ੍ਹਾਂ ਦੀ ਥਾਂ ਲੈਣ ਲਈ ਨਵੇਂ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਸਕਦਾ ਹੈ। ਇੱਕ ਖਬਰ ਦੇ ਅਨੁਸਾਰ, ਟੀਮ ਇੰਡੀਆ ਦੇ ਸਾਰੇ ਖਿਡਾਰੀ ਪਹਿਲੇ RT-PCR ਟੈਸਟ ਵਿੱਚ ਨੈਗੇਟਿਵ ਪਾਏ ਗਏ ਸਨ, ਪਰ ਬੁੱਧਵਾਰ ਨੂੰ ਹੋਏ ਟੈਸਟ ਵਿੱਚ ਸ਼ਿਖਰ ਧਵਨ, ਰਿਤੁਰਾਜ ਗਾਇਕਵਾੜ ਅਤੇ ਸ਼੍ਰੇਅਸ ਅਈਅਰ ਕੋਵਿਡ ਪੌਜੇਟਿਵ ਪਾਏ ਗਏ ਸਨ।
ਅਜਿਹੀਆਂ ਖਬਰਾਂ ਵੀ ਹਨ ਕਿ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੋਣ ਵਾਲੀ ਸੀਰੀਜ਼ ਦਾ ਸਮਾਂ ਵੀ ਬਦਲ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ 6 ਫਰਵਰੀ ਤੋਂ ਸ਼ੁਰੂ ਹੋਵੇਗੀ। ਵਨਡੇ ਸੀਰੀਜ਼ ਅਹਿਮਦਾਬਾਦ ‘ਚ ਖੇਡੀ ਜਾਵੇਗੀ। ਇਸ ਦੇ ਨਾਲ ਹੀ ਟੀ-20 ਸੀਰੀਜ਼ 16 ਫਰਵਰੀ ਤੋਂ ਕੋਲਕਾਤਾ ‘ਚ ਖੇਡੀ ਜਾਵੇਗੀ।