ਮਿਸ ਯੂਐਸਏ 2019 ਰਹੀ ਅਤੇ ਅਮਰੀਕੀ ਮਾਡਲ ਚੇਲਸੀ ਕ੍ਰਿਸਟ ਵੱਲੋਂ 60 ਮੰਜ਼ਿਲਾ ਇਮਾਰਤ ਤੋਂ ਛਾਲ ਮਾਰਨ ਦੀ ਖਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਮੌਤ ਤੋਂ ਕੁੱਝ ਘੰਟੇ ਪਹਿਲਾਂ ਇੰਸਟਾਗ੍ਰਾਮ ‘ਤੇ ਇੱਕ ਪੋਸਟ ਵੀ ਲਿਖੀ ਸੀ। ਚੇਲਸੀ ਲਗਾਤਾਰ ਮਾਨਸਿਕ ਸਿਹਤ ਬਾਰੇ ਗੱਲ ਕਰਦੀ ਸੀ। ਮੀਡੀਆ ਰਿਪੋਟਾਂ ਦੇ ਅਨੁਸਾਰ, 30 ਸਾਲਾ ਚੇਲਸੀ ਕ੍ਰਿਸਟ ਨੇ ਸਵੇਰੇ 7.15 ਵਜੇ (ਅਮਰੀਕੀ ਸਮੇਂ) ਮੈਨਹਟਨ ਵਿੱਚ ਸ਼ੱਕੀ ਤੌਰ ‘ਤੇ ਖੁਦਕੁਸ਼ੀ ਕਰ ਲਈ। ਉਸ ਦਾ 60 ਮੰਜ਼ਿਲਾ ਓਰੀਅਨ ਬਿਲਡਿੰਗ ਦੀ 9ਵੀਂ ਮੰਜ਼ਿਲ ‘ਤੇ ਅਪਾਰਟਮੈਂਟ ਸੀ। ਉਸ ਨੂੰ ਆਖਰੀ ਵਾਰ 29ਵੀਂ ਮੰਜ਼ਿਲ ‘ਤੇ ਦੇਖਿਆ ਗਿਆ ਸੀ। ਹਾਲ ਹੀ ‘ਚ ਜਦੋਂ ਭਾਰਤ ਦੀ ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ ਬਣੀ ਸੀ ਤਾਂ ਉਸ ਨੇ ਵੀ ਹਰਨਾਜ਼ ਨਾਲ ਆਪਣੀ ਫੋਟੋ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਸੀ।
View this post on Instagram
ਸਾਲ 2019 ਵਿੱਚ, ਚੇਲਸੀ ਕ੍ਰਿਸਟ ਨੇ 2019 ਵਿੱਚ ਉੱਤਰੀ ਕੈਰੋਲੀਨਾ ਦੀ ਨੁਮਾਇੰਦਗੀ ਕੀਤੀ ਅਤੇ ਮਿਸ ਯੂਐਸਏ 2019 ਦਾ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਉਹ ਪੇਸ਼ੇ ਤੋਂ ਵਕੀਲ ਵੀ ਸੀ। ਉਹ ਉੱਤਰੀ ਅਤੇ ਦੱਖਣੀ ਕੈਰੋਲੀਨਾ ਵਿੱਚ ਕਾਨੂੰਨ ਦਾ ਅਭਿਆਸ ਵੀ ਕਰ ਰਹੀ ਸੀ। ਉਹ ਸਮਾਜਿਕ ਅਤੇ ਅਪਰਾਧਿਕ ਨਿਆਂ ਸੁਧਾਰਾਂ ਦੇ ਹੱਕ ਵਿੱਚ ਸੀ। ਮਿਸ ਯੂਐਸਏ 2019 ਬਣਨ ਤੋਂ ਬਾਅਦ, ਉਹ ਐਕਸਟਰਾ ਨਾਮ ਦੇ ਸ਼ੋਅ ਦੀ ਸੰਵਾਦਦਾਤਾ ਬਣ ਗਈ। ਮਿਲੀ ਜਾਣਕਾਰੀ ਦੇ ਅਨੁਸਾਰ, ਉਹ ਮਾਨਸਿਕ ਸਿਹਤ ‘ਤੇ ਬੋਲ ਰਹੀ ਸੀ, ਉਸਨੇ ਆਪਣੇ ਕਈ ਇੰਟਰਵਿਊਆਂ ਵਿੱਚ ਵੀ ਇਸ ਬਾਰੇ ਗੱਲ ਕੀਤੀ ਸੀ।
View this post on Instagram
ਇਸ ਦੇ ਨਾਲ ਹੀ, ਆਪਣੀ ਮੌਤ ਤੋਂ ਪਹਿਲਾਂ, ਉਸ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਵੀ ਲਿਖੀ ਸੀ ਜਿਸ ਵਿੱਚ ਲਿਖਿਆ ਸੀਕਿ, ‘ਇਹ ਦਿਨ ਤੁਹਾਡੇ ਲਈ ਆਰਾਮ ਅਤੇ ਸ਼ਾਂਤੀ ਲੈ ਕੇ ਆਵੇ’। ਪੁਲਿਸ ਨੂੰ ਉਸ ਦੇ ਘਰੋਂ ਮਿਲੇ ਸੁਸਾਈਡ ਨੋਟ ‘ਚ ਉਸ ਨੇ ਸਭ ਕੁੱਝ ਆਪਣੀ ਮਾਂ ਅਪ੍ਰੈਲ ਸਿੰਪਕਿੰਸ ਦੇ ਨਾਂ ‘ਤੇ ਕਰਨ ਲਈ ਕਿਹਾ ਹੈ। ਹਾਲਾਂਕਿ ਉਸ ਨੇ ਖੁਦਕੁਸ਼ੀ ਕਿਉਂ ਕੀਤੀ? ਨੋਟ ਵਿੱਚ ਇਹ ਗੱਲ ਨਹੀਂ ਲਿਖੀ ਗਈ ਹੈ।