ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ 2 ਸਾਲ ਤੋਂ ਜ਼ਿਆਦਾ ਹੋ ਚੁੱਕੇ ਹਨ ਪਰ ਦੋਹਾਂ ਨੇ ਨਾ ਤਾਂ ਬੱਚੇ ਬਾਰੇ ਕੋਈ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਅਤੇ ਨਾ ਹੀ ਕਿਸੇ ਨੂੰ ਪਤਾ ਸੀ ਕਿ ਕਿ ਪ੍ਰਿਯੰਕਾ ਅਤੇ ਨਿਕ ਬੱਚੇ ਦੀ ਯੋਜਨਾ ਬਣਾ ਰਹੇ ਹਨ। ਪਰ ਹੁਣ ਇਹ ਪੂਰੀ ਤਰ੍ਹਾਂ ਫਾਈਨਲ ਹੋ ਗਿਆ ਹੈ ਕਿ ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਇੱਕ ਬੱਚੇ ਦੇ ਮਾਤਾ-ਪਿਤਾ ਬਣ ਗਏ ਹਨ। ਦਰਅਸਲ, ਦੋਵੇਂ ਮਾਤਾ-ਪਿਤਾ ਸਰੋਗੇਸੀ ਰਾਹੀਂ ਬਣੇ ਹਨ, ਜਿਸ ਦੀ ਜਾਣਕਾਰੀ ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਰਾਹੀਂ ਦਿੱਤੀ ਹੈ।
View this post on Instagram
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਹੁਣ ਮਾਤਾ-ਪਿਤਾ ਬਣ ਗਏ ਹਨ। ਦੋਵਾਂ ਨੇ ਸਰੋਗੇਸੀ ਰਾਹੀਂ ਬੱਚੇ ਦਾ ਸੁਆਗਤ ਕੀਤਾ ਹੈ। ਸ਼ਨੀਵਾਰ ਨੂੰ, ਜੋੜੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਪ੍ਰਿਯੰਕਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਕਿ, “ਸਾਨੂੰ ਇਹ ਪੁਸ਼ਟੀ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਰੋਗੇਸੀ ਰਾਹੀਂ ਬੱਚੇ ਦਾ ਸੁਆਗਤ ਕੀਤਾ ਹੈ। ਅਸੀਂ ਸਤਿਕਾਰ ਨਾਲ ਇਸ ਵਿਸ਼ੇਸ਼ ਸਮੇਂ ਦੌਰਾਨ ਪ੍ਰਾਈਵੇਸੀ ਦੀ ਮੰਗ ਕਰਦੇ ਹਾਂ ਕਿਉਂਕਿ ਅਸੀਂ ਆਪਣੇ ਪਰਿਵਾਰ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ।”
ਹਾਲਾਂਕਿ ਪ੍ਰਿਯੰਕਾ ਅਤੇ ਨਿਕ ਨੇ ਇਸ ਬਾਰੇ ਕੁੱਝ ਨਹੀਂ ਦੱਸਿਆ ਹੈ ਕਿ ਉਨ੍ਹਾਂ ਦਾ ਬੱਚਾ ਮੁੰਡਾ ਹੈ ਜਾਂ ਕੁੜੀ। ਜਿਵੇਂ ਹੀ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਸ ਗੱਲ ਦਾ ਐਲਾਨ ਕੀਤਾ, ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।