ਟੀਵੀ ਅਤੇ ਫਿਲਮਾਂ ‘ਚ ਕਾਫੀ ਸਮੇਂ ਤੋਂ ਐਕਟਿੰਗ ਕਰ ਰਹੇ ਅਦਾਕਾਰ ਅਰੁਣ ਬਾਲੀ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਹਨ। ਉਨ੍ਹਾਂ ਦੇ ਫਿਲਮਾਂ ਤੋਂ ਦੂਰ ਰਹਿਣ ਦੀ ਵਜ੍ਹਾ ਹੁਣ ਸਾਹਮਣੇ ਆ ਗਈ ਹੈ। ਅਸਲ ਵਿੱਚ, ਇੱਕ ਬਿਮਾਰੀ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਉਹ ਇਨ੍ਹੀਂ ਦਿਨੀਂ ਹਸਪਤਾਲ ‘ਚ ਦਾਖਲ ਹਨ ਅਤੇ ਉਨ੍ਹਾਂ ਨੂੰ ਬੋਲਣ ‘ਚ ਕਾਫੀ ਦਿੱਕਤ ਆ ਰਹੀ ਹੈ। 79 ਸਾਲਾ ਅਰੁਣ ਬਾਲੀ ਮਾਈਸਥੇਨੀਆ ਗਰੇਵਿਸ (Myasthenia Gravis) ਨਾਂ ਦੀ ਨਿਊਰੋਮਸਕੁਲਰ ਬਿਮਾਰੀ ਤੋਂ ਪੀੜਤ ਹਨ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਪਰਿਵਾਰ ਜਲਦੀ ਤੋਂ ਜਲਦੀ ਉਨ੍ਹਾਂ ਦੀ ਘਰ ਵਾਪਸੀ ਦੀ ਉਡੀਕ ਕਰ ਰਿਹਾ ਹੈ।
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਅਰੁਣ ਬਾਲੀ ਨੇ ਕਈ ਟੀਵੀ ਸ਼ੋਅ ਕੀਤੇ ਅਤੇ ਕਈ ਫਿਲਮਾਂ ਵਿੱਚ ਬਤੌਰ ਐਕਟਰ ਵੀ ਕੰਮ ਕੀਤਾ ਹੈ। ਉਨ੍ਹਾਂ ਦੇ ਟੀਵੀ ਸ਼ੋਅ ‘ਚ ਚਾਣਕਿਆ, ਕੁਮਕੁਮ, ਸਵਾਭਿਮਾਨ ਹਨ। ਇਨ੍ਹਾਂ ਤੋਂ ਇਲਾਵਾ ਜੇਕਰ ਫਿਲਮਾਂ ਦੀ ਗੱਲ ਕਰੀਏ ਤਾਂ ਉਹ 3 ਇਡੀਅਟਸ, ਕੇਦਾਰਨਾਥ, ਓ ਮਾਈ ਗੌਡ, ਪਾਣੀਪਤ, ਮਨਮਰਜ਼ੀਆਂ, ਪੀਕੇ ਅਤੇ ਬਰਫੀ ਵਰਗੀਆਂ 40 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ।