[gtranslate]

ਮੁੱਖ ਮੰਤਰੀ ਚੰਨੀ ਨੂੰ ਲੈ ਕੇ ਮਜੀਠੀਆ ਦਾ ਟਵੀਟ, ਕਿਹਾ – ‘ਭਲਕੇ ਦੁਪਹਿਰ 12 ਵਜੇ ਕੀਤਾ ਜਾਵੇਗਾ ਵੱਡਾ ਖੁਲਾਸਾ’

majithia tweet regarding cm channi

ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਦੇ ਲਈ ਤਮਾਮ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਜ਼ੋਰਾਂ ਤੇ ਹਨ। ਇਸਦੇ ਨਾਲ ਹੀ ਇਲਜ਼ਾਮਾਂ ਅਤੇ ਬਿਆਨਾਂ ਦਾ ਦੌਰ ਵੀ ਜਾਰੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਘਰ ਈਡੀ ਦੀ ਰੇਡ ਪਿੱਛੋਂ ਸੂਬੇ ਦੀ ਸਿਆਸਤ ਕਾਫ਼ੀ ਭਖ਼ ਗਈ ਹੈ। ਇਸ ਮੁੱਦੇ ਨੂੰ ਲੈ ਕੇ ਸੀ.ਐੱਮ. ਚੰਨੀ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਆ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਮਜੀਠੀਆ ਵੀ ਹੁਣ ਸੀ.ਐੱਮ. ਚੰਨੀ ਨੂੰ ਘੇਰਦੇ ਨਜ਼ਰ ਆ ਰਹੇ ਹਨ। ਸ਼ੁੱਕਰਵਾਰ ਨੂੰ ਮਜੀਠੀਆ ਨੇ ਟਵੀਟ ਕਰ ਕਿਹਾ ਹੈ ਕਿ, “ਉਹ ਕੱਲ ਦੁਪਿਹਰ 12 ਵਜੇ ਚਰਨਜੀਤ ਚੰਨੀ ਖਿਲਾਫ਼ ਮਲਟੀ ਕਰੋੜ ਸਕੈਮ ਯਾਨੀ ਬਹੁ-ਕਰੋੜੀ ਘੁਟਾਲੇ ਦਾ ਪਰਦਾਫਾਸ਼ ਕਰਨਗੇ।

Leave a Reply

Your email address will not be published. Required fields are marked *