ਆਕਲੈਂਡ ਹਵਾਈ ਅੱਡੇ ਦਾ ਇੱਕ ਕਰਮਚਾਰੀ ਟੈਸਟ ਤੋਂ ਬਾਅਦ ਕੋਵਿਡ -19 ਪੌਜੇਟਿਵ ਪਾਇਆ ਗਿਆ ਹੈ ਅਤੇ ਸਿਹਤ ਮੰਤਰਾਲੇ ਦੁਆਰਾ ਮਰੀਜ਼ ਦਾ ਓਮੀਕਰੋਨ ਕੇਸ ਵਜੋਂ ਇਲਾਜ ਕੀਤਾ ਜਾ ਰਿਹਾ ਹੈ। ਅਹਿਮ ਗੱਲ ਇਹ ਹੈ ਕਿ ਜੋ ਵਿਅਕਤੀ ਪੌਜੇਟਿਵ ਪਾਇਆ ਗਿਆ ਹੈ ਉਸ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦੇ ਨਾਲ ਬੂਸਟਰ ਡੋਜ਼ ਵੀ ਲਗਵਾਈ ਹੋਈ ਹੈ। ਇਸ ਕਰਮਚਾਰੀ ਵਿੱਚ 15 ਜਨਵਰੀ ਤੋਂ ਕੋਰੋਨਾ ਦੇ ਲੱਛਣ ਦਿਖ ਰਹੇ ਸੀ।
ਹਾਲਾਂਕਿ ਇਸ ਦੌਰਾਨ ਕਰਮਚਾਰੀ ਨੇ ਕੰਮ ਨਹੀਂ ਕੀਤਾ ਸੀ। ਇਹ ਕੇਸ ਓਮੀਕਰੋਨ ਵੇਰੀਐਂਟ ਦਾ ਹੈ ਜਾਂ ਨਹੀਂ ਇਸ ਦੀ ਜਾਣਕਰੀ ਬੁੱਧਵਾਰ ਨੂੰ ਸਾਹਮਣੇ ਆ ਸਕਦੀ ਹੈ।