ਬੀਤੇ ਦਿਨ ਦੱਖਣੀ ਆਕਲੈਂਡ ਵਿੱਚ ਆਏ ਤੂਫਾਨ ਕਾਰਨ ਜਾਨ ਗਵਾਉਣ ਵਾਲੇ ਦੋ ਬੱਚਿਆਂ ਦੇ ਪਿਤਾ ਨੂੰ ਉਸ ਦੇ ਪਰਿਵਾਰ ਅਤੇ ਦੋਸਤਾਂ ਦੁਆਰਾ ਇੱਕ “ਸੁੰਦਰ ਰੂਹ” ਅਤੇ ਇੱਕ “ਨਿਮਰ, ਦੇਖਭਾਲ ਕਰਨ” ਵਾਲੇ ਵਿਅਕਤੀ ਵਜੋਂ ਯਾਦ ਕੀਤਾ ਜਾ ਰਿਹਾ ਹੈ। ਦਰਅਸਲ ਕੱਲ੍ਹ ਸਵੇਰੇ ਆਏ ਟੋਰਨੇਡੋ ਦੇ ਕਾਰਨ ਆਕਲੈਂਡ ਦੇ ਸ਼ਿਪਿੰਗ ਕੰਟੇਨਰ ਪੋਰਟ ‘ਤੇ ਕੰਮ ਕਰਨ ਵਾਲੇ ਜਨੇਸ਼ ਪ੍ਰਸਾਦ ਦੀ ਮੌਤ ਹੋ ਗਈ ਸੀ।
ਆਕਲੈਂਡ ਦੇ ਮੇਅਰ ਫਿਲ ਗੋਫ ਨੇ ਕਿਹਾ ਕਿ ਉਹ ਦੁੱਖ ਸਮਝਦੇ ਹਨ ਜਾਣਕਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪ੍ਰਸਾਦ ਇੱਕ ਠੇਕੇਦਾਰ (ਕਾਂਟਰੇਕਟਰ ) ਸਨ ਨਾ ਕਿ ਆਕਲੈਂਡ ਪੋਰਟ ਦੇ ਕਰਮਚਾਰੀ। ਮੇਅਰ ਨੇ ਕਿਹਾ “ਇਹ ਸੱਚਮੁੱਚ ਦੁਖਦ ਹੈ ਅਤੇ ਸਾਡੀ ਪ੍ਰਸਾਦ ਦੇ ਪਰਿਵਾਰ, ਦੋਸਤਾਂ ਅਤੇ ਉਨ੍ਹਾਂ ਸਾਰਿਆਂ ਦੇ ਨਾਲ ਹਮਦਰਦੀ ਹੈ ਜੋ ਉਸ ਨਾਲ ਕੰਮ ਕਰਦੇ ਸਨ।” ਪ੍ਰਸਾਦ ਦੇ ਇੱਕ ਦੋਸਤ ਦੁਆਰਾ ਅੱਜ ਇੱਕ Givealittle ਪੇਜ ਬਣਾਇਆ ਗਿਆ ਹੈ, ਇਸ ਤਰਾਂ ਇਕੱਠਾ ਹੋਣ ਵਾਲਾ ਸਾਰਾ ਫੰਡ ਪ੍ਰਸਾਦ ਦੀ ਪਤਨੀ, ਮਾਲਾ ਅਤੇ ਉਨ੍ਹਾਂ ਦੀਆਂ ਧੀਆਂ, ਐਸ਼ਲੇ, 13 ਅਤੇ ਜੇਸ਼, 10 ਕੋਲ ਜਾਵੇਗਾ। ਪ੍ਰਸਾਦ ਦੇ “ਦੋਸਤ ਅਤੇ ਪਰਿਵਾਰ ਸੰਸਕਾਰ ਦੀ ਤਿਆਰੀ ਕਰ ਰਹੇ ਹਨ ਅਤੇ ਮਾਲਾ ਦਾ ਸਮਰਥਨ ਕਰ ਰਹੇ ਹਨ।”
ਪ੍ਰਸਾਦ ਦੇ ਦੋਸਤ ਨੇ ਕਿਹਾ “ਮਾਲਾ ਅਤੇ ਦੋ ਬੱਚਿਆਂ ਦੀ ਆਰਥਿਕ ਮਦਦ ਕਰਨ ਲਈ ਸਾਨੂੰ ਨਿਊਜ਼ੀਲੈਂਡ ਭਾਈਚਾਰੇ ਤੋਂ ਕੁੱਝ ਸਹਾਇਤਾ ਦੀ ਲੋੜ ਹੈ। ਤੁਹਾਡਾ ਦਾਨ ਮਾਲਾ ਅਤੇ ਉਨ੍ਹਾਂ ਦੇ ਬੱਚਿਆਂ ਦੀ ਬਹੁਤ ਮਦਦ ਕਰੇਗਾ ਜਿੰਨਾ ਸੰਭਵ ਹੋ ਸਕੇ ਸਧਾਰਣ ਜਿੰਦਗੀ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਕਰੇਗਾ।” ਜਨੇਸ਼ ਪ੍ਰਸਾਦ ਨੂੰ ਉਸ ਦੇ ਦੋਸਤਾਂ ਵੱਲੋ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇੱਕ ਨੇ ਲਿਖਿਆ, “ਜਨੇਸ਼ ਕਾਕਾ ਇੱਕ ਬਹੁਤ ਮਿਹਨਤੀ, ਨਿਮਰ, ਸੰਭਾਲ ਕਰਨ ਵਾਲੇ ਅਤੇ ਬਹੁਤ ਮਦਦਗਾਰ ਵਿਅਕਤੀ ਸਨ ਅਤੇ ਇੱਕ ਬਹੁਤ ਚੰਗੇ ਗੁਆਂਢੀ ਸਨ ਜਿਸ ਲਈ ਉਨ੍ਹਾਂ ਨੂੰ ਬਹੁਤ ਯਾਦ ਕੀਤਾ ਜਾਵੇਗਾ। ਉਹ ਇੱਕ ਅਜਿਹਾ ਵਿਅਕਤੀ ਸੀ ਜੋ ਆਪਣੇ ਸਮੇਂ ਦਾ ਬਹੁਤ ਹੀ ਸਮਝਦਾਰੀ ਨਾਲ ਪ੍ਰਬੰਧਨ ਕਰਨ ਲਈ ਜਾਣਿਆ ਜਾਂਦਾ ਸੀ।” ਇੱਕ ਹੋਰ ਦੋਸਤ ਨੇ ਅੰਤਿਮ ਸੰਸਕਾਰ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪ੍ਰਸਾਦ ਨੂੰ ਬੁੱਧਵਾਰ ਦੁਪਹਿਰ 1 ਵਜੇ ਵਾਇਰ ਦੇ ਆਕਲੈਂਡ ਇੰਡੀਅਨ ਫਿਊਨਰਲ ਹੋਮ ਵਿਖੇ ਵਿਦਾਈ ਦਿੱਤੀ ਜਾਵੇਗੀ। ਪ੍ਰਸਾਦ ਦੇ ਇੱਕ ਦੋਸਤ ਨੇ ਲਿਖਿਆ ਕਿ ਉਹ ਵਰਕਿੰਗ ਵੀਜ਼ਾ ‘ਤੇ ਸੀ ਅਤੇ ਉਹ ਇੱਕ ਮਕੈਨਿਕ ਸੀ, ਜਦੋਂ ਇਹ ਘਟਨਾ ਵਾਪਰੀ ਉਹ ਫੋਰਕਲਿਫਟ ਦੀ ਮੁਰੰਮਤ ਦਾ ਦਾ ਕੰਮ ਕਰ ਰਿਹਾ ਸੀ।