ਵੀਰਵਾਰ ਨੂੰ ਕਮਿਊਨਿਟੀ ਵਿੱਚ ਕੋਵਿਡ -19 ਦੇ 91 ਨਵੇਂ ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਹ ਕੇਸ ਨੌਰਥਲੈਂਡ (2), ਆਕਲੈਂਡ (55), ਵਾਈਕਾਟੋ (7), ਬੇ ਆਫ ਪਲੇਨਟੀ (10), ਲੇਕਸ (1), ਅਤੇ ਤਰਨਾਕੀ (16) ਵਿੱਚ ਦਰਜ ਕੀਤੇ ਗਏ ਹਨ। ਇਸ ਦੌਰਾਨ 58 ਲੋਕ ਕੋਵਿਡ -19 ਕਾਰਨ ਹਸਪਤਾਲ ਵਿੱਚ ਹਨ। ਚਾਰ ਆਈਸੀਯੂ ਵਿੱਚ ਜਾਂ ਉੱਚ-ਨਿਰਭਰ ਯੂਨਿਟ ਵਿੱਚ ਹਨ – ਦੋ ਮਿਡਲਮੋਰ ਅਤੇ ਆਕਲੈਂਡ ਹਸਪਤਾਲ ਵਿੱਚ।
ਉੱਥੇ ਹੀ ਐਕਟਿਵ ਕੇਸਾਂ ਦੀ ਕੁੱਲ ਸੰਖਿਆ 2220 ਹੋ ਗਈ ਹੈ। ਡੈਲਟਾ ਦੇ ਪ੍ਰਕੋਪ ਵਿੱਚ ਕਮਿਊਨਿਟੀ ਕੋਵਿਡ -19 ਕੇਸਾਂ ਦੀ ਗਿਣਤੀ ਹੁਣ ਕੁੱਲ 10,054 ਕੇਸਾਂ ਦੇ ਨਾਲ 10,000 ਨੂੰ ਪਾਰ ਕਰ ਗਈ ਹੈ। ਆਕਲੈਂਡ ਵਿੱਚ, 1970 ਲੋਕ ਇਸ ਸਮੇਂ ਘਰ ਵਿੱਚ ਏਕਾਂਤਵਾਸ ਹਨ, ਜਿਨ੍ਹਾਂ ਵਿੱਚੋਂ 504 ਕੇਸ ਹਨ।