ਦੁਨੀਆ ਦੇ ਸਭ ਤੋਂ ਵੱਡੇ ਅੱਤਵਾਦੀ ਹਮਲਿਆਂ ਵਿੱਚੋਂ ਇੱਕ ਹਮਲਾ 11 ਸਤੰਬਰ 2001 ਨੂੰ ਦੁਨੀਆ ਦੀ ਮਹਾਂਸ਼ਕਤੀ ਅਮਰੀਕਾ ‘ਤੇ ਹੋਇਆ ਸੀ। ਇਸ ਤੋਂ ਪਹਿਲਾਂ ਇਹ ਲੋਕਾਂ ਦੀ ਸੋਚ ਤੋਂ ਪਰੇ ਸੀ ਕਿ ਕਦੇ ਅਮਰੀਕਾ ‘ਤੇ ਵੀ ਅਜਿਹਾ ਅੱਤਵਾਦੀ ਹਮਲਾ ਕੀਤਾ ਜਾ ਸਕਦਾ ਹੈ। ਉਥੇ, ਦੀ ਸਖਤ ਸੁਰੱਖਿਆ ਦੇ ਵਿਚਕਾਰ ਕੀਤੇ ਗਏ ਇਸ ਹਮਲੇ ਵਿੱਚ ਲੱਗਭਗ ਤਿੰਨ ਹਜ਼ਾਰ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ। ਮ੍ਰਿਤਕਾਂ ਵਿੱਚ ਸੈਂਕੜੇ ਪੁਲਿਸ ਅਧਿਕਾਰੀ ਅਤੇ ਫਾਇਰ ਫਾਈਟਰ ਵੀ ਸ਼ਾਮਿਲ ਸਨ। ਦੁਨੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਵਿੱਚੋਂ ਇੱਕ ਨਿਊਯਾਰਕ ਸਥਿਤ ਵਰਲਡ ਟ੍ਰੇਡ ਸੈਂਟਰ, ਇੱਕ ਪਲ ਵਿੱਚ ਸੜ ਕੇ ਸੁਆਹ ਹੋ ਗਿਆ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਅਲ ਕਾਇਦਾ ਦਾ ਅੱਤਵਾਦੀ ਓਸਾਮਾ ਬਿਨ ਲਾਦੇਨ ਸੀ।
ਇਸ ਦਿਲ ਦਹਿਲਾਉਣ ਵਾਲੇ ਅੱਤਵਾਦੀ ਹਮਲੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ। ਇਨ੍ਹਾਂ ਲੋਕਾਂ ਦੀ ਯਾਦ ਵਿੱਚ ਤਿੰਨ ਥਾਵਾਂ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। 9/11 ਦੇ ਅੱਤਵਾਦੀ ਹਮਲਿਆਂ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਪੂਰੀ ਵਾਪਸੀ ਅਤੇ ਉੱਥੋਂ ਦੇ ਵਿਗੜਦੇ ਹਾਲਾਤਾਂ ਦੇ ਵਿੱਚ ਯਾਦ ਕੀਤਾ ਜਾ ਰਿਹਾ ਹੈ। ਨਿਊਯਾਰਕ ਦੇ ਗਰਾਊਂਡ ਜ਼ੀਰੋ ਵਿਖੇ, ਜਿੱਥੇ ਹੁਣ ਪਾਣੀ ਦੇ ਦੋ ਪੂਲ ਹਨ ਉੱਥੇ ਪਹਿਲਾ ਟਵਿਨ ਟਾਵਰ ਹੁੰਦੇ ਸਨ, ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੱਗਭਗ 3,000 ਲੋਕਾਂ ਦੇ ਰਿਸ਼ਤੇਦਾਰ ਪ੍ਰਾਰਥਨਾ ਕਰਨਗੇ। ਚਾਰ ਘੰਟੇ ਦਾ ਇਹ ਪ੍ਰੋਗਰਾਮ ਸਥਾਨਕ ਸਮੇਂ ਅਨੁਸਾਰ ਸਵੇਰੇ 8.30 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ 6 ਸੈਕਿੰਡ ਦਾ ਮੋਨ ਰੱਖਿਆ ਜਾਵੇਗਾ। ਇਹ ਪ੍ਰੋਗਰਾਮ ਉਸ ਸਮੇਂ ਹੋਵੇਗਾ ਜਿਸ ਸਮੇ ਜਹਾਜ਼ ਵਰਲਡ ਟ੍ਰੇਡ ਸੈਂਟਰ ਨਾਲ ਟਕਰਾਇਆ ਸੀ।
ਅੱਤਵਾਦੀ ਹਮਲੇ ਦੇ 20 ਸਾਲਾਂ ਬਾਅਦ ਵੀ ਪੀੜਤਾਂ ਦਾ ਦਰਦ ਘੱਟ ਨਹੀਂ ਹੋਇਆ ਹੈ। ਅੱਜ ਤੋਂ 20 ਸਾਲ ਪਹਿਲਾਂ ਯਾਨੀ 11 ਸਤੰਬਰ 2001 ਨੂੰ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਅਮਰੀਕਾ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ। ਅਲਕਾਇਦਾ ਦੇ 19 ਅੱਤਵਾਦੀਆਂ ਨੇ 4 ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ ਅਤੇ ਅਮਰੀਕਾ ‘ਤੇ ਆਤਮਘਾਤੀ ਹਮਲਾ ਕੀਤਾ ਸੀ। ਇਸ ਭਿਆਨਕ ਅੱਤਵਾਦੀ ਹਮਲੇ ਵਿੱਚ 2,977 ਲੋਕਾਂ ਦੀ ਜਾਨ ਚਲੀ ਗਈ। ਅਲ ਕਾਇਦਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਭਾਵੇ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਅਤੇ ਅਲ ਕਾਇਦਾ ਦਾ ਨੇਤਾ ਓਸਾਮਾ ਬਿਨ ਲਾਦੇਨ ਮਾਰਿਆ ਗਿਆ ਹੈ। ਪਰ ਤਾਲਿਬਾਨ, ਜਿਸ ਨੇ ਕਦੇ ਅਲ ਕਾਇਦਾ ਦੇ ਨੇਤਾ ਨੂੰ ਪਨਾਹ ਦਿੱਤੀ ਸੀ, ਅੱਜ ਮੁੜ ਸੱਤਾ ਵਿੱਚ ਆ ਗਿਆ ਹੈ।