ਵੀਰਵਾਰ ਨੂੰ ਕਮਿਊਨਿਟੀ ਵਿੱਚ 89 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ। ਆਕਲੈਂਡ ਵਿੱਚ 83, ਵਾਈਕਾਟੋ ਵਿੱਚ ਚਾਰ ਅਤੇ ਕ੍ਰਾਈਸਟਚਰਚ ਵਿੱਚ ਦੋ ਮਾਮਲੇ ਸਾਹਮਣੇ ਆਏ ਹਨ। ਸਿਹਤ ਦੇ ਡਾਇਰੈਕਟਰ-ਜਨਰਲ ਡਾਕਟਰ ਐਸ਼ਲੇ ਬਲੂਮਫੀਲਡ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਬਲੂਮਫੀਲਡ ਨੇ ਵੇਲਿੰਗਟਨ ਵਿੱਚ ਕੋਵਿਡ -19 ਰਿਸਪਾਂਸ ਮੰਤਰੀ ਕ੍ਰਿਸ ਹਿਪਕਿਨਸ ਦੇ ਨਾਲ ਦੁਪਹਿਰ 1 ਵਜੇ ਬ੍ਰੀਫਿੰਗ ਵਿੱਚ ਇਹ ਅਪਡੇਟ ਅੰਕੜੇ ਸਾਂਝੇ ਕੀਤੇ ਹਨ। ਕੁੱਲ ਮਾਮਲਿਆਂ ਵਿੱਚ ਵੀਰਵਾਰ ਦੇ ਸ਼ੁਰੂ ਵਿੱਚ ਸਿਹਤ ਮੰਤਰਾਲੇ ਦੁਆਰਾ ਪੁਸ਼ਟੀ ਕੀਤੇ ਦੋ ਕ੍ਰਾਈਸਟਚਰਚ ਕੇਸ ਵੀ ਸ਼ਾਮਿਲ ਹਨ।
ਇਸ ਡੈਲਟਾ ਪ੍ਰਕੋਪ ਦੇ ਕੁੱਲ ਕੇਸਾਂ ਦੀ ਗਿਣਤੀ ਹੁਣ 2921 ਹੋ ਗਈ ਹੈ ਜਿਨ੍ਹਾਂ ਵਿੱਚੋਂ 1556 ਠੀਕ ਹੋ ਚੁੱਕੇ ਹਨ। ਹਸਪਤਾਲਾਂ ਵਿੱਚ ਇਸ ਵੇਲੇ 37 ਮਰੀਜ਼ ਹਨ; ਮਿਡਲਮੋਰ ਹਸਪਤਾਲ ਵਿੱਚ 12, ਆਕਲੈਂਡ ਹਸਪਤਾਲ ਵਿੱਚ 167 ਅਤੇ ਵੇਟਮਾਟਾ ਹਸਪਤਾਲ ਵਿੱਚ ਅੱਠ। ਇਹਨਾਂ ਵਿੱਚੋਂ ਪੰਜ ਕੇਸ ICU ਜਾਂ HDU ਵਿੱਚ ਹਨ।