ਨਿਊਜ਼ੀਲੈਂਡ ‘ਚ ਕੋਰੋਨਾ ਦੀ ਮਾਰ ਅਜੇ ਵੀ ਬਰਕਰਾਰ ਹੈ। ਹਾਲਾਂਕਿ ਕੋਵਿਡ -19 ਦੇ ਕੇਸ ਪਿਛਲੇ ਹਫਤੇ ਵੀ ਘੱਟ ਰਹੇ ਸਨ ਅਤੇ ਇਸ ਵਾਰ ਵੀ। ਨਿਊਜ਼ੀਲੈਂਡ ‘ਚ ਪਿਛਲੇ ਹਫ਼ਤੇ ਤੋਂ ਸੋਮਵਾਰ ਤੱਕ ਕੋਵਿਡ -19 ਦੇ 889 ਨਵੇਂ ਮਾਮਲੇ ਸਾਹਮਣੇ ਆਏ ਹਨ, ਅਤੇ ਵਾਇਰਸ ਕਾਰਨ ਸੱਤ ਹੋਰ ਮੌਤਾਂ ਹੋਈਆਂ ਹਨ। ਉੱਥੇ ਹੀ ਹਸਪਤਾਲ ਵਿੱਚ 106 ਮਰੀਜ਼ ਸਨ, ਜਿਨ੍ਹਾਂ ਦੀ ਇੰਟੈਂਸਿਵ ਕੇਅਰ ਸੰਖਿਆ ਉਪਲਬਧ ਨਹੀਂ ਸੀ। ਸਭ ਤੋਂ ਵੱਧ ਮਾਮਲੇ ਕੈਂਟਰਬਰੀ ਵਿੱਚ ਸਨ, ਜਿਸ ਤੋਂ ਬਾਅਦ ਆਕਲੈਂਡ ਦਾ ਨੰਬਰ ਆਉਂਦਾ ਹੈ। ਪਿਛਲੇ ਹਫ਼ਤੇ, ਹੈਲਥ ਨਿਊਜ਼ੀਲੈਂਡ ਮੁਤਾਬਿਕ 917 ਨਵੇਂ ਕੇਸ ਅਤੇ ਪੰਜ ਮੌਤਾਂ ਹੋਈਆਂ ਸਨ।