ਸਿਹਤ ਮੰਤਰਾਲੇ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਨਿਊਜ਼ੀਲੈਂਡ ਵਿੱਚ ਪਿਛਲੇ ਦੋ ਦਿਨਾਂ ਵਿੱਚ ਕੁੱਲ 85 ਨਵੇਂ ਕਮਿਊਨਿਟੀ ਕੋਵਿਡ -19 ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਪਿਛਲੇ ਦੋ ਦਿਨਾਂ ਵਿੱਚ ਸਰਹੱਦ ‘ਤੇ 64 ਨਵੇਂ ਕੇਸ ਸਾਹਮਣੇ ਆਏ ਹਨ। ਨਵੇਂ ਕੇਸ ਆਕਲੈਂਡ (57), ਤਰਨਾਕੀ (ਇੱਕ), ਵਾਈਕਾਟੋ (ਸੱਤ), ਬੇ ਆਫ ਪਲੇਨਟੀ (16) ਵਿੱਚ ਪਾਏ ਗਏ ਹਨ ਅਤੇ ਵੈਲਿੰਗਟਨ ਵਿੱਚ ਦੋ ਕੇਸ ਸ਼ਨੀਵਾਰ ਨੂੰ ਐਲਾਨੇ ਗਏ ਸਨ। ਵੈਲਿੰਗਟਨ ਦੇ ਦੋ ਮਾਮਲਿਆਂ ਵਿੱਚੋਂ ਇੱਕ ਸੰਭਾਵਤ ਤੌਰ ‘ਤੇ ਬੇਅ ਆਫ਼ ਪਲੈਂਟੀ ਵਿੱਚ ਇੱਕ ਸੰਗੀਤ ਤਿਉਹਾਰ ਨਾਲ ਜੁੜਿਆ ਹੋਇਆ ਹੈ। ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਐਤਵਾਰ ਤੱਕ ਰਾਜਧਾਨੀ ਵਿੱਚ ਕੋਈ ਹੋਰ ਕੇਸ ਨਹੀਂ ਪਾਇਆ ਗਿਆ।
ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਇਹਨਾਂ ਵਿੱਚੋਂ ਕਈ ਕੇਸ ਓਮੀਕਰੋਨ ਵੇਰੀਐਂਟ ਦੇ ਹਨ। ਮਿਡਲਮੋਰ ਵਿੱਚ ਆਈਸੀਯੂ ਵਿੱਚ ਦਾਖਲ ਦੋ ਮਰੀਜ਼ਾਂ ਸਮੇਤ ਹਸਪਤਾਲਾਂ ਵਿੱਚ 31 ਕੇਸ ਹਨ, ਜਦਕਿ ਸ਼ੁੱਕਰਵਾਰ ਨੂੰ ਹਸਪਤਾਲਾਂ ‘ਚ 37 ਮਰੀਜ਼ ਸਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 58 ਸਾਲ ਹੈ। 85 ਨਵੇਂ ਕੇਸਾਂ ਦਾ ਮਤਲਬ ਹੈ ਕਿ ਨਿਊਜ਼ੀਲੈਂਡ ਵਿੱਚ ਹੁਣ 1087 ਸਰਗਰਮ ਕੇਸ ਹਨ। ਸ਼ੁੱਕਰਵਾਰ ਨੂੰ ਕਮਿਊਨਿਟੀ ਵਿੱਚ 35 ਨਵੇਂ ਮਾਮਲੇ ਸਾਹਮਣੇ ਆਏ ਹਨ।