ਮੰਗਲਵਾਰ ਨੂੰ ਕਮਿਊਨਿਟੀ ਵਿੱਚ 80 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਕੇਸ ਆਕਲੈਂਡ (51), ਵਾਈਕਾਟੋ (21), ਬੇ ਆਫ ਪਲੇਨਟੀ (7) ਅਤੇ ਲੇਕਸ (1) ਵਿੱਚ ਦਰਜ ਕੀਤੇ ਗਏ ਹਨ। ਕ੍ਰਾਈਸਟਚਰਚ ਵਿੱਚ ਇੱਕ ਹੋਰ ਕੇਸ ਵੀ ਹੈ, ਪਰ ਇਹ ਬੁੱਧਵਾਰ ਦੇ ਅੰਕੜਿਆਂ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਹ ਇੱਕ ਪੁਰਾਣੇ ਕੇਸ ਦੇ ਨਜ਼ਦੀਕੀ ਸੰਪਰਕ ਹਨ ਅਤੇ ਸਕਾਰਾਤਮਕ ਪਾਏ ਜਾਣ ਤੋਂ ਪਹਿਲਾ ਹੀ ਮਰੀਜ਼ ਘਰ ਵਿੱਚ ਏਕਾਂਤਵਾਸ ਹਨ।
ਇਸ ਸਮੇਂ ਵਾਇਰਸ ਨਾਲ ਪੀੜਤ 62 ਲੋਕ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚ ਚਾਰ ਇੰਟੈਂਸਿਵ ਕੇਅਰ ਜਾਂ ਇੱਕ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਮੌਜੂਦਾ ਪ੍ਰਕੋਪ ਵਿੱਚ ਹੁਣ ਪੁਸ਼ਟੀ ਕੀਤੇ ਗਏ ਕਮਿਊਨਿਟੀ ਕੇਸਾਂ ਦੀ ਕੁੱਲ ਸੰਖਿਆ 9890 ਹੋ ਗਈ ਹੈ। ਜਦਕਿ ਐਕਟਿਵ ਕੇਸਾਂ ਦੀ ਗਿਣਤੀ 6863 ਹੈ।