ਪੂਰੀ ਦੁਨੀਆ ਦੇ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਕਹਿਰ ਨਿਊਜ਼ੀਲੈਂਡ ‘ਚ ਵੀ ਜਾਰੀ ਹੈ। ਦੇਸ਼ ਵਿੱਚ ਸਖਤ ਪਬੰਦੀਆਂ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਐਤਵਾਰ ਨੂੰ ਕਮਿਊਨਿਟੀ ਵਿੱਚ 80 ਨਵੇਂ ਕੋਵਿਡ 19 ਕੇਸ ਦਰਜ਼ ਕੀਤੇ ਗਏ ਹਨ। ਆਕਲੈਂਡ ਵਿੱਚ 77, ਵਾਇਕਾਟੋ ਵਿੱਚ ਦੋ ਅਤੇ ਨੌਰਥਲੈਂਡ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 2572 ਹੋ ਗਈ ਹੈ। ਹਸਪਤਾਲਾਂ ਵਿੱਚ ਇਸ ਵੇਲੇ 50 ਮਰੀਜ਼ ਹਨ; ਮਿਡਲਮੋਰ ਹਸਪਤਾਲ ਵਿੱਚ 16, ਆਕਲੈਂਡ ਹਸਪਤਾਲ ਵਿੱਚ 20 ਅਤੇ ਨੌਰਥ ਸ਼ੋਰ ਹਸਪਤਾਲ ਵਿੱਚ 12 ਅਤੇ ਵੇਟਾਕੇਰੇ ਵਿੱਚ ਇੱਕ, ਦੂਜਾ ਮਾਮਲਾ ਵਾਈਕਾਟੋ ਹਸਪਤਾਲ ਦਾ ਹੈ। ਇਨ੍ਹਾਂ ਵਿੱਚੋਂ ਚਾਰ ਮਰੀਜ਼ ਆਈਸੀਯੂ ਜਾਂ ਐਚਡੀਯੂ ਵਿੱਚ ਹਨ।