ਸ਼ੁੱਕਰਵਾਰ ਨੂੰ ਕਮਿਊਨਿਟੀ ਵਿੱਚ 76 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਕੇਸ ਆਕਲੈਂਡ (47), ਵਾਈਕਾਟੋ (15), ਬੇ ਆਫ ਪਲੇਨਟੀ (10), ਲੇਕਸ (1), ਤਰਨਾਕੀ (3) ਵਿੱਚ ਦਰਜ ਕੀਤੇ ਗਏ ਹਨ। ਜਦਕਿ ਇਸ ਸਮੇ ਕੋਵਿਡ -19 ਨਾਲ ਪੀੜਤ 51 ਲੋਕ ਹਸਪਤਾਲ ਵਿੱਚ ਹਨ। ਪੰਜ ਆਈਸੀਯੂ ਜਾਂ ਉੱਚ-ਨਿਰਭਰ ਯੂਨਿਟ ਵਿੱਚ ਹਨ, ਇੱਕ North Shore ਵਿੱਚ, ਦੋ ਆਕਲੈਂਡ ਵਿੱਚ ਅਤੇ ਦੋ ਮਿਡਲਮੋਰ ਵਿੱਚ ਹਨ।
ਉੱਥੇ ਹੀ ਆਕਲੈਂਡ ਵਿੱਚ, 2,064 ਲੋਕਾਂ ਨੂੰ ਘਰ ਵਿੱਚ ਏਕਾਂਤਵਾਸ ਕਰਨ ਲਈ ਸਹਾਇਤਾ ਕੀਤੀ ਜਾ ਰਹੀ ਹੈ, ਜਿਸ ਵਿੱਚ 538 ਕੇਸ ਸ਼ਾਮਿਲ ਹਨ, ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾ ਵੀਰਵਾਰ ਨੂੰ 91 ਨਵੇਂ ਕਮਿਊਨਿਟੀ ਕੇਸ ਦਰਜ ਕੀਤੇ ਗਏ ਸਨ, ਜਦਕਿ ਨਿਊਜ਼ੀਲੈਂਡ ਦੇ ਪਹਿਲੇ ਓਮੀਕਰੋਨ ਕੋਵਿਡ -19 ਕੇਸ ਦੀ ਪੁਸ਼ਟੀ ਵੀ ਸ਼ਾਮ ਕ੍ਰਾਈਸਟਚਰਚ MIQ ਸਹੂਲਤ ਵਿੱਚ ਕੀਤੀ ਗਈ ਹੈ।