ਬੁੱਧਵਾਰ ਨੂੰ ਕਮਿਊਨਿਟੀ ਵਿੱਚ ਕੋਵਿਡ -19 ਦੇ 74 ਨਵੇਂ ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਕੇਸ ਆਕਲੈਂਡ (56), ਵਾਈਕਾਟੋ (9), ਬੇ ਆਫ ਪਲੇਨਟੀ (7), ਲੇਕਸ (1) ਅਤੇ ਕੈਂਟਰਬਰੀ (1) ਵਿੱਚ ਹਨ। ਇਲਥਮ ਦੀ ਤਰਨਾਕੀ ਟਾਊਨਸ਼ਿਪ ਵਿੱਚ ਵੀ 15 ਕੇਸ ਹਨ ਜੋ ਵੀਰਵਾਰ ਦੀ ਸੰਖਿਆ ਵਿੱਚ ਸ਼ਾਮਿਲ ਕੀਤੇ ਜਾਣਗੇ। ਮੰਤਰਾਲੇ ਨੇ ਕਿਹਾ ਕਿ ਜ਼ਿਆਦਾਤਰ ਮਾਮਲੇ ਸਥਾਨਕ ਸਕੂਲ ਦੇ ਵਿਦਿਆਰਥੀ ਸਨ, ਜੋ ਹੁਣ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਹੈ।
ਟੌਰੰਗਾ ਹਸਪਤਾਲ ਵਿੱਚ ਵਾਇਰਸ ਨਾਲ ਪੀੜਤ ਇੱਕ ਮਰੀਜ਼ ਦੀ ਮੌਤ ਵੀ ਹੋਈ ਹੈ। ਮੰਤਰਾਲੇ ਨੇ ਕਿਹਾ, “ਸਾਡੇ ਵਿਚਾਰ ਇਸ ਡੂੰਘੇ ਦੁਖਦਾਈ ਸਮੇਂ ਵਿੱਚ ਮਰੀਜ਼ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਨ। ਇਸ ਮੌਤ ਨਾਲ ਨਿਊਜ਼ੀਲੈਂਡ ‘ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 47 ਹੋ ਗਈ ਹੈ। ਜਦਕਿ ਇਸ ਸਮੇਂ 61 ਲੋਕ ਵਾਇਰਸ ਕਾਰਨ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚ ਚਾਰ ਇੰਟੈਂਸਿਵ ਕੇਅਰ ਜਾਂ ਇੱਕ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਬੁੱਧਵਾਰ ਦੀਆ ਸੰਖਿਆਵਾਂ ਵਿੱਚ ਸ਼ਾਮਲ ਕੈਂਟਰਬਰੀ ਵਿੱਚ ਕੇਸ ਦੀ ਘੋਸ਼ਣਾ ਮੰਗਲਵਾਰ ਨੂੰ ਕੀਤੀ ਗਈ ਸੀ।