ਆਖਰਕਾਰ, ਉਹ ਪਲ ਆ ਗਿਆ ਜਿਸ ਦੀ ਸਾਰੀ ਦੁਨੀਆ ਉਡੀਕ ਕਰ ਰਹੀ ਸੀ। ਦਰਅਸਲ 71ਵੀਂ ਮਿਸ ਵਰਲਡ ਦਾ ਨਾਂ ਸਾਹਮਣੇ ਆਇਆ ਹੈ। ਕ੍ਰਿਸਟੀਨਾ ਪਿਜਕੋਵਾ ਨੇ ਇਹ ਸੁੰਦਰਤਾ ਮੁਕਾਬਲਾ ਜਿੱਤਿਆ ਹੈ। ਮਿਸ ਵਰਲਡ ਦਾ ਫਾਈਨਲ 9 ਮਾਰਚ ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਆਯੋਜਿਤ ਕੀਤਾ ਹੋਇਆ ਸੀ, ਜਿੱਥੇ ਕ੍ਰਿਸਟੀਨਾ ਨੂੰ ਜੇਤੂ ਐਲਾਨਿਆ ਗਿਆ ਅਤੇ ਤਾਜ ਪਾਇਆ ਗਿਆ। ਇਸ ਸਾਲ ਇਸ ਸੁੰਦਰਤਾ ਮੁਕਾਬਲੇ ਵਿੱਚ 120 ਪ੍ਰਤੀਯੋਗੀਆਂ ਨੇ ਭਾਗ ਲਿਆ ਸੀ। ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਕ੍ਰਿਸਟੀਨਾ ਪਿਜਕੋਵਾ ਨੇ ਆਪਣੇ ਲਈ ਇਹ ਵੱਡਾ ਖਿਤਾਬ ਜਿੱਤ ਲਿਆ ਹੈ। ਦੱਸ ਦੇਈਏ ਕਿ ਪਿਛਲੀ ਵਾਰ ਇਹ ਮੁਕਾਬਲਾ ਪੋਲੈਂਡ ਦੀ ਰਹਿਣ ਵਾਲੀ ਕੈਰੋਲੀਨਾ ਬਿਲਾਵਸਕਾ ਨੇ ਜਿੱਤਿਆ ਸੀ। ਉੱਥੇ ਹੀ ਨਵਜੋਤ ਕੌਰ ਨੇ ਮਿਸ ਵਰਲਡ 2024 ‘ਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ‘ਪੰਜਾਬੀ ਕੁੜੀ’ ਵੱਜੋਂ ਇਤਿਹਾਸ ਰਚਿਆ ਹੈ।