ਸ਼ੁੱਕਰਵਾਰ ਨੂੰ ਕ੍ਰਾਈਸਟਚਰਚ ਦੇ ਦੱਖਣ ਵਿੱਚ ਸੇਂਟ ਜੌਨ ਹੈਲਥ ਸ਼ਟਲ ਦੇ ਇੱਕ ਹਾਦਸੇ ਤੋਂ ਬਾਅਦ ਸੱਤ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਸਵੇਰੇ 9.30 ਵਜੇ ਤੋਂ ਥੋੜ੍ਹੀ ਦੇਰ ਬਾਅਦ ਸਟੇਟ ਹਾਈਵੇਅ 1 ‘ਤੇ ਮੇਨ ਸਾਊਥ ਰੋਡ ‘ਤੇ ਵਾਪਰੀ ਹੈ। ਸੱਤ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਅਤੇ ਹਸਪਤਾਲ ਲਿਜਾਇਆ ਗਿਆ ਹੈ, ਸੇਂਟ ਜੌਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ – ਇੱਕ ਮਰੀਜ਼ ਨੂੰ ਹਵਾਈ ਅਤੇ ਛੇ ਸੜਕੀ ਰਸਤੇ ਦੁਆਰਾ ਹਸਪਤਾਲ ਪਹੁੰਚਾਇਆ ਗਿਆ ਹੈ।
ਦੋ ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ, ਜਦਕਿ ਤਿੰਨ ਗੰਭੀਰ ਅਤੇ ਦੋ ਦਰਮਿਆਨੀ ਹਾਲਤ ‘ਚ ਹਨ। ਸੇਂਟ ਜੌਨ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਿਆ ਕਿ ਕੀ ਕੋਈ ਸਟਾਫ ਜ਼ਖਮੀ ਹੋਇਆ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਵਾਹਨਾਂ ਦੀ ਟੱਕਰ ਲਈ ਬੁਲਾਇਆ ਗਿਆ ਸੀ। ਇਕ ਵਾਹਨ ਦਰੱਖਤ ਨਾਲ ਟਕਰਾ ਗਿਆ ਸੀ।