ਸੋਮਵਾਰ ਨੂੰ ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਨਿਊਜ਼ੀਲੈਂਡ ਵਿੱਚ ਅੱਜ 69 ਨਵੇਂ ਕੋਵਿਡ -19 ਕਮਿਊਨਿਟੀ ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਇਹ ਸਰਹੱਦ ‘ਤੇ ਨੌਂ ਨਵੇਂ ਓਮੀਕਰੋਨ ਦੇ ਕੇਸ ਵੀ ਦਰਜ ਕੀਤੇ ਗਏ ਹਨ, ਜਿਸ ਨਾਲ ਓਮੀਕਰੋਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਹੁਣ 22 ਹੋ ਗਈ ਹੈ। 69 ਕਮਿਊਨਿਟੀ ਕੇਸਾਂ ਵਿੱਚੋਂ, 59 ਆਕਲੈਂਡ ਵਿੱਚ, ਸੱਤ ਵਾਈਕਾਟੋ ਵਿੱਚ, ਦੋ ਵੈਸਟਰਨ ਬੇ ਆਫ ਪਲੇਨਟੀ ਵਿੱਚ ਅਤੇ ਇੱਕ ਤਰਨਾਕੀ ਵਿੱਚ ਦਰਜ ਕੀਤਾ ਗਿਆ ਹੈ।
ਜਦਕਿ North Island ਵਿੱਚ 62 ਲੋਕ ਵਾਇਰਸ ਕਾਰਨ ਇਸ ਸਮੇਂ ਹਸਪਤਾਲ ਵਿੱਚ ਹਨ। ਸੱਤ ਇੱਕ ਤੀਬਰ ਦੇਖਭਾਲ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਇਸ ਤੋਂ ਇਲਾਵਾ ਆਕਲੈਂਡ ਵਿੱਚ 1999 ਲੋਕ ਘਰ ਵਿੱਚ ਏਕਾਂਤਵਾਸ ਹਨ, ਜਿਨ੍ਹਾਂ ਵਿੱਚ 551 ਕੇਸ ਵੀ ਸ਼ਾਮਿਲ ਹਨ।