ਬੀਤੇ ਦਿਨ ਟੋਰਾਂਟੋ ਪੁਲਿਸ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ। ਪ੍ਰੋਜੈਕਟ ਬਿਰਸਾ ਅਧੀਨ ਨਸ਼ਿਆ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਕੋਕੀਨ, ਕ੍ਰਿਸਟਲ ਮੈਂਥ ਅਤੇ ਭੰਗ ਸਣੇ 1000 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਜਬਤ ਕੀਤੇ ਹਨI ਪੁਲਿਸ ਨੇ ਹੈਰਾਨੀਜਨਕ ਖੁਲਾਸਾ ਕਰਦਿਆਂ ਦੱਸਿਆ ਕਿ ਇੰਨਾਂ ਨਸ਼ਿਆ ਦੀ ਕੀਮਤ 61 ਮਿਲੀਅਨ ਡਾਲਰ ਤੋਂ ਵੀ ਵੱਧ ਹੈ I ਪੁਲਿਸ ਨੇ ਵੱਖ ਵੱਖ ਏਜੰਸੀਆਂ ਨਾਲ ਮਿਲ ਕਿ ਕੀਤੀ ਹੈ। ਟ੍ਰੈਪ ਮੇਕਰ ਵੱਜੋਂ ਕੰਮ ਕਰਦੇ ਇੱਕ ਵਿਅਕਤੀ ਦੀ ਜਾਂਚ ਏਜੰਸੀਆਂ ਨੇ ਪਹਿਚਾਣ ਕੀਤੀ ਸੀ ਜੋ ਕਿ ਕਥਿਤ ਤੌਰ ‘ਤੇ ਸਮੱਗਲਿੰਗ ਦੇ ਇਰਾਦੇ ਲਈ ਟਰੈਕਟਰ ਟ੍ਰੇਲਰਾਂ ( ਟਰੱਕਾਂ ) ਦੇ ਅੰਦਰ ਲੁਕਵੇਂ ਕੰਪਾਰਟਮੈਂਟਸ ਬਣਾਉਂਦਾ ਸੀ।
ਟੋਰਾਂਟੋ ਪੁਲਿਸ ਨੇ 444 ਕਿੱਲੋਗ੍ਰਾਮ ਕੋਕੀਨ,427 ਕਿੱਲੋਗ੍ਰਾਮ ਭੰਗ,182 ਕਿੱਲੋਗ੍ਰਾਮ ਕ੍ਰਿਸਟਲ ਮੈਂਥ, 9 ਲੱਖ 66 ਹਜ਼ਾਰ ਕੈਨੇਡੀਅਨ ਡਾਲਰ, 5 ਟਰੈਕਟਰ ਟ੍ਰੇਲਰਾਂ ਸਣੇ 21 ਵਾਹਨ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਕਾਰਵਾਈ ਕਰਦਿਆਂ ਕੁੱਲ 20 ਵਿਅਕਤੀ ਫੜੇ ਹਨ ਜਦਕਿ 2 ਅਜੇ ਵੀ ਫਰਾਰ ਹਨ। ਫੜੇ ਗਏ ਵਿਅਕਤੀਆਂ ਵਿੱਚ ਵੱਡੀ ਗਿਣਤੀ ‘ਚ ਪੰਜਾਬੀ ਮੂਲ ਨਾਲ ਸਬੰਧ ਰੱਖਦੇ ਵਿਅਕਤੀ ਹਨ I ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ 43 ਸਾਲਾਂ ਦੀ ਹਰਵਿੰਦਰ ਭੁੱਲਰ, 46 ਸਾਲਾਂ ਹਾਰਬਲਜੀਤ ਸਿੰਘ ਤੂਰ, 37 ਸਾਲਾਂ ਸੁਖਵੰਤ ਬਰਾੜ, 37 ਸਾਲਾਂ ਸਰਜੰਟ ਸਿੰਘ ਧਾਲੀਵਾਲ, 37 ਸਾਲਾਂ ਗੁਰਬਖਸ਼ ਸਿੰਘ ਗਰੇਵਾਲ, 33 ਸਾਲਾਂ ਪਰਮਿੰਦਰ ਗਿੱਲ, 26 ਸਾਲਾਂ ਗੁਰਵੀਰ ਧਾਲੀਵਾਲ, 26 ਸਾਲਾਂ ਗੁਰਮਨਪ੍ਰੀਤ ਗਰੇਵਾਲ ਅਤੇ 25 ਸਾਲਾਂ ਅਮਰਬੀਰ ਸਿੰਘ ਸਰਕਾਰੀਆ ਸ਼ਾਮਿਲ ਹਨ I
ਪਿਛਲੇ ਸਾਲ ਨਵੰਬਰ ਤੋਂ ਮਈ ਤੱਕ ਵੱਖ-ਵੱਖ ਸਰਹੱਦਾਂ ਰਾਹੀਂ ਨਸ਼ੀਲੇ ਪਦਾਰਥ ਕੈਨੇਡਾ ਲੈ ਕੇ ਆਉਣ ਵਾਲੇ ਵਿਅਕਤੀਆਂ ਤੇ ਤਿੱਖੀ ਨਜ਼ਰ ਰੱਖਦਿਆਂ ਪੁਲਿਸ ਨੇ ਇਹ ਧੰਦਾ ਕਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਕੀਤੀ ਸੀ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਕਾਂ ਵਿੱਚ ਅਜਿਹੇ ਸਿਸਟਮ ਦੀ ਵਿਵਸਥਾ ਕੀਤੀ ਗਈ ਸੀ ਜਿਸ ਨਾਲ ਇੱਕੋ ਵਾਰ ਵਿੱਚ ਹੀ 100 ਕਿਲੋਗ੍ਰਾਮ ਤੋਂ ਵਧੇਰੇ ਨਸ਼ੀਲੇ ਪਦਾਰਥ ਲਿਆਂਦੇ ਜਾ ਸਕਦੇ ਸਨ I ਦੱਸ ਦੇਈਏ ਕਿ ਅਪ੍ਰੈਲ ਮਹੀਨੇ ਦੌਰਾਨ ਓਂਟਾਰਿਓ ਵਿੱਚ ਯੌਰਕ ਪੁਲਿਸ ਨੇ ਵੀ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਸੀ। ਉਸ ਸਮੇ ਵੀ ਪੁਲਿਸ ਨੇ 2.3 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ। ਪੁਲਿਸ ਵੱਲੋਂ ਉਸ ਸਮੇ 33 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚੋ 25 ਪੰਜਾਬੀ ਮੂਲ ਦੇ ਸਨ I