ਨਿਊਜ਼ੀਲੈਂਡ ‘ਚ ਕੋਰੋਨਾ ਦੀ ਰਫਤਾਰ ਬੇਲਗਾਮ ਹੁੰਦੀ ਨਜ਼ਰ ਆ ਰਹੀ ਹੈ। ਦੇਸ਼ ਵਿੱਚ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਦਰਜ਼ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਵੱਲੋ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਕਮਿਊਨਿਟੀ ਵਿੱਚ 60 ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ ਹਨ। ਆਕਲੈਂਡ ਵਿੱਚੋਂ 56 ਅਤੇ ਵਾਇਕਾਟੋ ਵਿੱਚੋਂ ਚਾਰ ਮਾਮਲੇ ਸਾਹਮਣੇ ਆਏ ਹਨ। ਸਿਹਤ ਦੇ ਡਾਇਰੈਕਟਰ -ਜਨਰਲ ਡਾ: ਐਸ਼ਲੇ ਬਲੂਮਫੀਲਡ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।
ਬਲੂਮਫੀਲਡ ਨੇ ਵੈਲਿੰਗਟਨ ਵਿੱਚ ਕੋਵਿਡ -19 ਪ੍ਰਤਿਕ੍ਰਿਆ ਮੰਤਰੀ ਕ੍ਰਿਸ ਹਿੱਪਕਿਨਸ ਦੇ ਨਾਲ ਦੁਪਹਿਰ 1 ਵਜੇ ਬ੍ਰੀਫਿੰਗ ਵਿੱਚ ਇਹ ਅਪਡੇਟ ਅੰਕੜੇ ਸਾਂਝੇ ਕੀਤੇ ਹਨ। ਇਸ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 2158 ਹੈ ਜਿਨ੍ਹਾਂ ਵਿੱਚੋਂ 1389 ਠੀਕ ਹੋ ਗਏ ਹਨ। ਹਸਪਤਾਲਾਂ ਵਿੱਚ ਇਸ ਵੇਲੇ 43 ਮਰੀਜ਼ ਹਨ; ਮਿਡਲਮੋਰ ਹਸਪਤਾਲ ਵਿੱਚ 13, ਆਕਲੈਂਡ ਹਸਪਤਾਲ ਵਿੱਚ 22 ਅਤੇ ਨੌਰਥ ਸ਼ੋਰ ਹਸਪਤਾਲ ਵਿੱਚ ਸੱਤ ਮਰੀਜ਼ ਹਨ। ਦੂਜਾ ਮਾਮਲਾ ਵਾਇਕਾਟੋ ਹਸਪਤਾਲ ਦਾ ਹੈ। ਇਨ੍ਹਾਂ ਵਿੱਚੋਂ ਪੰਜ ਕੇਸ ਆਈਸੀਯੂ ਜਾਂ ਐਚਡੀਯੂ ਵਿੱਚ ਹਨ।